ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥
He is the Embodiment of Truth; He has enshrined the True Name, Sat Naam, Truth and contentment within His heart.
(ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ। ਉਰਿ = ਹਿਰਦੇ ਵਿਚ।
ਆਦਿ ਪੁਰਖਿ ਪਰਤਖਿ ਲਿਖੵਉ ਅਛਰੁ ਮਸਤਕਿ ਧੁਰਿ ॥
From the very beginning, the Primal Being has written this destiny upon His forehead.
ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ। ਆਦਿ ਪੁਰਖਿ = ਅਕਾਲ ਪੁਰਖ ਨੇ। ਮਸਤਕਿ = ਮੱਥੇ ਉਤੇ। ਧੁਰਿ = ਧੁਰੋਂ, ਮੁੱਢ ਤੋਂ। ਅਛਰੁ = ਲੇਖ।
ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥
His Divine Light shines forth, dazzling and radiant; His Glorious Grandeur pervades the realms of the world.
(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ। ਭੂਅ ਮੰਡਲਿ = ਧਰਤੀ ਉਤੇ। ਛਾਯਉ = ਖਿਲਰਿਆ ਹੈ।
ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ॥
Meeting the Guru, touching the Philosopher's Stone, He was acclaimed as Guru.
ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ। ਪਰਸੁ = ਪਰਸਣ-ਯੋਗ ਗੁਰੂ ਨੂੰ। ਗੁਰਿ = ਗੁਰੂ ਤੋਂ, ਗੁਰੂ ਦੀ ਰਾਹੀਂ। ਕਹਾਯਉ = ਅਖਵਾਇਆ।
ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥
So speaks Mat'huraa: I constantly focus my consciousness on Him; as sunmukh, I look to Him.
ਮਥੁਰਾ ਆਖਦਾ ਹੈ- (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ। ਭਨਿ = ਆਖ। ਮੂਰਤਿ = ਸਰੂਪ ਵਿਚ। ਥਿਰੁ ਚਿਤੁ ਲਾਇ = ਮਨ ਭਲੀ ਪ੍ਰਕਾਰ ਜੋੜ ਕੇ।
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥
In this Dark Age of Kali Yuga, Guru Arjun is the Boat; attached to him, the entire universe is safely carried across. ||2||
ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ ॥੨॥ ਕਲਿਜੁਗਿ = ਕਲਜੁਗ ਵਿਚ। ਸਗਲ ਸ੍ਰਿਸ੍ਟਿ = ਹੇ ਸਾਰੀ ਸ੍ਰਿਸ਼ਟੀ! (ਭਾਵ, ਹੇ ਦੁਨੀਆ ਦੇ ਲੋਕੋ)! ਬਿਤਰਹੁ = ਤਰੋ ॥੨॥