ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥
I beg from that humble being who is known all over the world, who lives in, and loves the Name, night and day.
ਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ, ਜਨ = ਹੇ ਲੋਕੋ! ਤਿਹ ਜਾਚਹੁ = ਉਸ ਤੋਂ ਮੰਗੋ। ਜਗਤ੍ਰ ਪਰ = ਸਾਰੇ ਸੰਸਾਰ ਵਿਚ। ਜਾਨੀਅਤੁ = ਪ੍ਰਗਟ ਹੈ। ਬਾਸੁਰ = ਦਿਨ। ਰਯਨਿ = ਰਾਤ। ਬਾਸੁ = ਵਾਸਾ। ਹਿਤੁ = ਪਿਆਰ। ਸਿਉ = ਨਾਲ।
ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥
He is supremely unattached, and imbued with the Love of the Transcendent Lord; he is free of desire, but he lives as a family man.
ਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ। ਸੰਗਿ = ਪ੍ਰੇਮ ਵਿਚ। ਤੇ = ਤੋਂ। ਪੈ = ਪਰੰਤੂ। ਧਾਮ = ਘਰ।
ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥
He is dedicated to the Love of the Infinite, Limitless Primal Lord God; he has no concerns for any other pleasure, except for the Lord God.
(ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ, ਅਪਰ ਪਰੰਪਰ ਪੁਰਖ = ਬੇਅੰਤ ਹਰੀ। ਰਸੁ = ਸੁਆਦ, ਪਿਆਰ। ਅਉਰੈ ਕਾਮ ਸਿਉ = ਕਿਸੇ ਹੋਰ ਕੰਮ ਨਾਲ।
ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥
Guru Arjun is the All-pervading Lord God of Mat'huraa. Devoted to His Worship, he remains attached to the Lord's Feet. ||3||
ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ ॥੩॥ ਰਾਮ ਪਾਇ ਸਿਉ ਮਿਲਿ ਰਹਿਓ = ਹਰੀ ਦੇ ਚਰਨਾਂ ਵਿਚ ਜੁੜ ਰਿਹਾ ਹੈ ॥੩॥