ਸਵੈਯਾ

SWAYYA

ਸਵੈਯਾ:

ਆਵਤ ਹੀ ਦੁਹ ਕੋ ਲਖਿ ਭੂਪਤਿ ਜੀ ਅਪੁਨੇ ਅਤਿ ਕ੍ਰੋਧ ਬਢਾਇਓ

ਦੋਹਾਂ ਨੂੰ ਆਉਂਦਿਆਂ ਵੇਖ ਕੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾਇਆ।

ਪਉਰਖ ਕੈ ਭੁਜਦੰਡਨ ਕੋ ਸਿਖਿ ਬਾਹਨ ਕੋ ਇਕੁ ਬਾਨ ਲਗਾਇਓ

Seeing both of them coming, the king was extremely enraged in his mind and with the strength of his arms, he struck an arrow on their vehicle

ਭੁਜਾਵਾਂ ਦੇ ਬਲ ਕਰ ਕੇ ਰਾਜੇ ਨੇ ਇਕ ਬਾਣ ਸੁਆਮੀ ਕਾਰਤਿਕੇ ('ਸਿਖਿ ਬਾਹਨ', ਮੋਰ ਦੀ ਸਵਾਰੀ ਵਾਲਾ) ਨੂੰ ਮਾਰ ਦਿੱਤਾ

ਅਉਰ ਜਿਤੋ ਗਨ ਕੋ ਦਲੁ ਆਵਤ ਸੋ ਛਿਨ ਮੈ ਜਮ ਧਾਮਿ ਪਠਾਇਓ

He despatched in an instant the army of ganas to the abode of Yama

ਅਤੇ ਹੋਰ ਵੀ ਗਣਾਂ ਦੀ ਜਿਤਨੀ ਸੈਨਾ ਆ ਰਹੀ ਸੀ, ਉਸ ਨੂੰ ਛਿਣ ਵਿਚ ਹੀ ਯਮ ਲੋਕ ਭੇਜ ਦਿੱਤਾ।

ਆਇ ਖੜਾਨਨ ਕੋ ਜਬ ਹੀ ਗਜ ਆਨਨ ਛਾਡਿ ਕੈ ਖੇਤ ਪਰਾਇਓ ॥੧੫੧੬॥

Seeing the king advancing towards Kartikeya, Ganesha also abandoned the battlefield and fled away.1516.

ਜਦੋਂ ਕਾਰਤਿਕੇ ਨੂੰ ਆ ਕੇ (ਬਾਣ ਵਜਿਆ ਤਾਂ) ਗਣੇਸ਼ ਰਣ-ਭੂਮੀ ਛਡ ਕੇ ਭਜ ਗਿਆ ॥੧੫੧੬॥

ਮੋਦ ਭਯੋ ਨ੍ਰਿਪ ਕੇ ਮਨ ਮੈ ਜਬ ਹੀ ਸਿਵ ਕੋ ਦਲੁ ਮਾਰਿ ਭਜਾਯੋ

ਜਦੋਂ ਸ਼ਿਵ ਦੇ ਦਲ ਨੂੰ ਮਾਰ ਭਜਾਇਆ (ਤਾਂ) ਰਾਜੇ ਦੇ ਮਨ ਵਿਚ ਪ੍ਰਸੰਨਤਾ ਹੋਈ (ਅਤੇ ਕਿਹਾ) ਓਏ!

ਕਾਹੇ ਕਉ ਭਾਜਤ ਰੇ ਡਰ ਕੈ ਜਿਨਿ ਭਾਜਹੁ ਇਉ ਤਿਹ ਟੇਰਿ ਸੁਨਾਯੋ

Destroying and forcing the army of Shiva to run away, the king was pleased in his mind and said loudly, “Why all of you are running away in fear?”

ਕਿਸ ਲਈ ਭਜਦੇ ਹੋ, ਨਾ ਭਜੋ; ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੂੰ ਸੁਣਾਇਆ।

ਸ︀ਯਾਮ ਭਨੇ ਖੜਗੇਸ ਤਬੈ ਅਪੁਨੇ ਕਰਿ ਲੈ ਬਰ ਸੰਖ ਬਜਾਯੋ

(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਖੜਗ ਸਿੰਘ ਨੇ ਆਪਣੇ ਹੱਥ ਵਿਚ ਸੰਖ ਲੈ ਕੇ ਵਜਾਇਆ

ਸਸਤ੍ਰ ਸੰਭਾਰਿ ਸਬੈ ਤਬ ਹੀ ਮਨੋ ਅੰਤਕ ਰੂਪ ਕੀਏ ਰਨਿ ਆਯੋ ॥੧੫੧੭॥

Kharag Singh then took his conch in his hand and blew it and he appeared as Yama, carrying his weapons in the battlefied.1517.

ਅਤੇ ਫਿਰ ਸਾਰੇ ਸ਼ਸਤ੍ਰਾਂ ਨੂੰ ਸੰਭਾਲਿਆ ਮਾਨੋ ਯਮਰਾਜ ਦਾ ਰੂਪ ਧਾਰਨ ਕਰ ਕੇ ਯੁੱਧ-ਭੂਮੀ ਵਿਚ ਆਇਆ ਹੋਵੇ ॥੧੫੧੭॥

ਟੇਰ ਸੁਨੇ ਸਬ ਫੇਰਿ ਫਿਰੇ ਕਰਿ ਲੈ ਕਰਵਾਰਨ ਕੋਪ ਹੁਇ ਧਾਏ

When his challenge was heard, then carrying their swords in their hands, the warriors came back to fight

ਲਲਕਾਰਾ ਸੁਣ ਕੇ ਸਾਰੇ ਫਿਰ ਪਰਤ ਪਏ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਤੇ ਕ੍ਰੋਧਵਾਨ ਹੋ ਕੇ (ਉਨ੍ਹਾਂ ਨੇ) ਧਾਵਾ ਬੋਲ ਦਿੱਤਾ।

ਲਾਜ ਭਰੇ ਸੁ ਟਰੇ ਡਰੇ ਤਿਨ ਹੂੰ ਮਿਲਿ ਕੈ ਸਬ ਸੰਖ ਬਜਾਏ

Though they were definitely feeling ashamed, but now they stood firmly and fearlessly and they all blew their conches together

ਲਾਜ ਦੇ ਭਰੇ ਹੋਏ ਨਾ ਡਰਦੇ ਹਨ ਅਤੇ ਨਾ ਪਿਛੇ ਹਟਦੇ ਹਨ, ਉਨ੍ਹਾਂ ਸਾਰਿਆਂ ਨੇ ਮਿਲ ਕੇ ਸੰਖ ਵਜਾਏ ਹਨ।

ਮਾਰ ਹੀ ਮਾਰ ਪੁਕਾਰਿ ਪਰੇ ਲਲਕਾਰਿ ਕਹੈ ਅਰੇ ਤੈ ਬਹੁ ਘਾਏ

With the shouts of “kill, kill” they challenged and said, “O king! you have killed many people

ਮਾਰੋ-ਮਾਰੋ ਦਾ ਰੌਲਾ ਪਿਆ ਹੋਇਆ ਹੈ ਅਤੇ ਵੰਗਾਰ ਕੇ ਆਖ ਰਹੇ ਹਨ, ਓਏ! ਤੂੰ (ਸਾਡੇ) ਬਹੁਤ ਸੂਰਮੇ ਮਾਰ ਦਿੱਤੇ ਹਨ।

ਮਾਰਤ ਹੈ ਅਬ ਤੋਹਿ ਛਾਡ ਯੌ ਕਹਿ ਕੈ ਸਰ ਓਘ ਚਲਾਏ ॥੧੫੧੮॥

Now we shall not leave you, we shall kill you,” saying this, they discharged volleys of arrows.1518.

(ਅਸੀਂ) ਹੁਣ ਤੈਨੂੰ ਮਾਰਦੇ ਹਾਂ, (ਕਿਸੇ ਤਰ੍ਹਾਂ ਜੀਉਂਦਾ) ਨਹੀਂ ਛਡਾਂਗੇ। ਇਹ ਕਹਿ ਕੇ (ਉਨ੍ਹਾਂ ਨੇ) ਬਹੁਤ ਸਾਰੇ ਤੀਰ ਚਲਾ ਦਿੱਤੇ ॥੧੫੧੮॥

ਜਬ ਆਨਿ ਨਿਦਾਨ ਕੀ ਮਾਰੁ ਮਚੀ ਤਬ ਹੀ ਨ੍ਰਿਪ ਆਪਨੇ ਸਸਤ੍ਰ ਸੰਭਾਰੇ

ਜਦੋਂ ਅੰਤਾਂ ਦੀ ਮਾਰ ਮੱਚੀ, ਤਦੋਂ ਰਾਜੇ ਨੇ ਆਪਣੇ ਹਥਿਆਰ ਸੰਭਾਲ ਲਏ।

ਖਗ ਗਦਾ ਬਰਛੀ ਜਮਧਾਰ ਸੁ ਲੈ ਕਰਵਾਰ ਹੀ ਸਤ੍ਰੁ ਪਚਾਰੇ

When there was dreadful destruction, the king held up his weapons and carrying the dagger, mace, lance, axe and sword in his hands, he challenged the enemy

(ਉਹ) ਖੰਡਾ, ਗਦਾ, ਬਰਛੀ, ਜਮਧਾੜ ਅਤੇ ਤਲਵਾਰ ਲੈ ਕੇ ਵੈਰੀ ਨੂੰ ਲਲਕਾਰਦਾ ਹੈ।

ਪਾਨਿ ਲੀਓ ਧਨੁ ਬਾਨ ਸੰਭਾਰਿ ਨਿਹਾਰਿ ਕਈ ਅਰਿ ਕੋਟਿ ਸੰਘਾਰੇ

Taking his bow and arrows in his hands and looking here and there, he killed many enemies

(ਉਸ ਨੇ) ਹੱਥ ਵਿਚ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਵੇਖ ਵੇਖ ਕੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।

ਭੂਪ ਮੋਰਤਿ ਸੰਘਰ ਤੇ ਮੁਖ ਅੰਤ ਕੋ ਅੰਤਕ ਸੇ ਭਟ ਹਾਰੇ ॥੧੫੧੯॥

The faces of the warriors fighting with the king became red and ultimately they were all defeated.1519.

ਰਾਜਾ ਰਣ-ਭੂਮੀ ਤੋਂ ਮੂੰਹ ਨਹੀਂ ਮੋੜਦਾ ਹੈ, ਉਸ ਕੋਲੋਂ ਅੰਤ ਵਿਚ ਯਮਰਾਜ ਵਰਗੇ ਸੂਰਮੇ ਹਾਰ ਗਏ ਹਨ ॥੧੫੧੯॥

ਲੈ ਅਪੁਨੇ ਸਿਵ ਪਾਨਿ ਸਰਾਸਨ ਜੀ ਅਪੁਨੇ ਅਤਿ ਕੋਪ ਬਢਾਯੋ

Taking his bow and arrows in his hands, Shiva was extremely enraged

ਸ਼ਿਵ ਨੇ ਆਪਣੇ ਹੱਥ ਵਿਚ ਧਨੁਸ਼ ਬਾਣ ਲੈ ਕੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ ਹੈ।

ਭੂਪਤਿ ਕੋ ਚਿਤਿਯੋ ਚਿਤ ਮੈ ਬਧ ਬਾਹਨ ਆਪੁਨ ਕੋ ਸੁ ਧਵਾਯੋ

He got his vehicle driven towards the king with the motive of killing him, he shouted loudly to the king

ਰਾਜੇ ਨੂੰ ਮਾਰ ਦੇਣਾ (ਆਪਣੇ) ਚਿਤ ਵਿਚ ਸੋਚਦਾ ਹੈ (ਜਿਸ ਕਰ ਕੇ ਉਸ ਨੇ) ਆਪਣੇ ਵਾਹਨ ਬਲਦ ਨੂੰ ਭਜਾਇਆ ਹੈ।

ਮਾਰਤ ਹੋ ਅਬ ਯਾ ਰਨ ਮੈ ਕਹਿ ਕੈ ਨ੍ਰਿਪ ਕਉ ਇਹ ਭਾਤਿ ਸੁਨਾਯੋ

“I am just now going to kill you” and saying thus, he raised the dreadful sound of his conch

' (ਮੈਂ) ਹੁਣੇ ਹੀ ਉਸ ਨੂੰ ਰਣ ਵਿਚ ਮਾਰਦਾ ਹਾਂ', ਇਹ ਕਹਿ ਕੇ (ਉਸ ਨੇ) ਰਾਜੇ ਨੂੰ ਇਸ ਤਰ੍ਹਾਂ ਸੁਣਾਇਆ।

ਯੌ ਕਹਿ ਨਾਦ ਬਜਾਵਤ ਭਯੋ ਮਨੋ ਅੰਤ ਭਯੋ ਪਰਲੈ ਘਨ ਆਯੋ ॥੧੫੨੦॥

It appeared that the clouds were thundering on the doomsday.1520.

ਇਸ ਤਰ੍ਹਾਂ ਕਹਿ ਕੇ (ਉਸ ਨੇ) ਸੰਖ ਦਾ ਨਾਦ ਕੀਤਾ ਮਾਨੋ ਅੰਤ ਕਾਲ ਆ ਗਿਆ ਹੋਵੇ ਅਤੇ ਪਰਲੋ ਦਾ ਬਦਲ ਚੜ੍ਹ ਆਇਆ ਹੋਵੇ ॥੧੫੨੦॥

ਨਾਦ ਸੁ ਨਾਦ ਰਹਿਓ ਭਰਪੂਰ ਸੁਨਿਯੋ ਪੁਰਹੂਤ ਮਹਾ ਬਿਸਮਾਯੋ

That terrible sound pervaded the whole universe and even Indra was wonder-struck on listening to it

ਨਾਦ ਦੀ ਗੂੰਜ (ਖਗੋਲ ਵਿਚ) ਪੂਰੀ ਤਰ੍ਹਾਂ ਭਰ ਗਈ ਹੈ। (ਉਸ ਨੂੰ) ਸੁਣ ਕੇ ਇੰਦਰ ਬਹੁਤ ਹੈਰਾਨ ਹੋਇਆ ਹੈ।

ਸਾਤ ਸਮੁਦ੍ਰ ਨਦੀ ਨਦ ਅਉ ਸਰ ਬਿੰਧ ਸੁਮੇਰ ਮਹਾ ਗਰਜਾਯੋ

The echo of this sound thundered in the seven oceans, streams, tanks and Sumeru mountain etc.

ਸੱਤ ਸਮੁੰਦਰ, ਨਦੀਆਂ, ਨਦ, ਅਤੇ ਸਰੋਵਰਾਂ-ਝੀਲਾਂ ਦਾ ਜਲ ਅਤੇ ਵਿੰਧਿਆਚਲ ਅਤੇ ਸੁਮੇਰ ਪਰਬਤ ਬਹੁਤ ਗੱਜੇ ਹਨ।

ਕਾਪ ਉਠਿਓ ਸੁਨਿ ਯੌ ਸਹਸਾਨਨ ਚਉਦਹ ਲੋਕਨ ਚਾਲ ਜਨਾਯੋ

Sheshnaga listening to this sound also trembled, he thought that all the fourteen worlds had trembled, the beings of all the worlds,

(ਉਸ ਨਾਦ ਨੂੰ) ਸੁਣ ਕੇ ਸ਼ੇਸ਼ਨਾਗ ਕੰਬ ਗਿਆ ਹੈ ਅਤੇ ਚੌਦਾਂ ਲੋਕਾਂ ਵਿਚ ਭੂਚਾਲ ਦਾ ਅਹਿਸਾਸ ਹੋ ਰਿਹਾ ਹੈ।

ਸੰਕਤ ਹ੍ਵੈ ਸੁਨ ਕੈ ਜਗ ਕੇ ਜਨ ਭੂਪ ਨਹੀ ਮਨ ਮੈ ਡਰ ਪਾਯੋ ॥੧੫੨੧॥

Listening to this sound, were bewildered, but the king Kharag Singh was not frightened.1521.

ਜਗਤ ਦੇ ਲੋਕ (ਉਸ ਨਾਦ ਨੂੰ) ਸੁਣ ਕੇ ਸ਼ੰਕਿਤ ਹੋ ਗਏ ਹਨ, ਪਰ ਰਾਜੇ ਨੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ ॥੧੫੨੧॥