ਸਵੈਯਾ

SWAYYA

ਸਵੈਯਾ:

ਜੋ ਉਹਿ ਕੇ ਮੁਖ ਆਇ ਗਯੋ ਪ੍ਰਭ ਸੋ ਉਨ ਹੂ ਛਿਨ ਮਾਹਿ ਜਰਾਯੋ

ਜੋ ਇਸ ਦੇ ਸਾਹਮਣੇ ਆ ਗਿਆ, ਹੇ ਕ੍ਰਿਸ਼ਨ! ਉਸ ਨੂੰ ਛਿਣ ਭਰ ਵਿਚ ਹੀ ਸਾੜ ਦੇਵੇਗੀ।

ਯੌ ਸੁਨਿ ਬਾਤ ਚੜਿਯੋ ਰਥ ਪੈ ਹਰਿ ਤਾਹੀ ਕੇ ਸਾਮੁਹੇ ਚਕ੍ਰ ਚਲਾਯੋ

“He, who comes before it, is burnt down in an instant.” Hearing these words, Krishna mounted on his chariot and discharged his discus towards it

ਇਸ ਤਰ੍ਹਾਂ ਸੁਣ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹੇ ਅਤੇ ਉਸ ਦੇ ਸਾਹਮਣੇ ਹੋ ਕੇ ਚੱਕਰ ਚਲਾ ਦਿੱਤਾ।

ਚਕ੍ਰ ਸੁਦਰਸਨ ਕੇ ਤਿਨ ਅਗ੍ਰ ਤਾਹੀ ਕੋ ਪਉਰਖ ਨੈਕੁ ਬਸਾਯੋ

Its strength seemed bedimmed before the discus (Sudarshan Chakra)

ਸੁਦਰਸ਼ਨ ਚੱਕਰ ਦੇ ਸਾਹਮਣੇ ਉਸ ਦੀ ਸ਼ਕਤੀ ਦਾ ਬਿਲਕੁਲ ਕੋਈ ਵਸ ਨਾ ਚਲਿਆ।

ਅੰਤ ਖਿਸਾਇ ਚਲੀ ਫਿਰ ਕੈ ਕਬਿ ਸ︀ਯਾਮ ਕਹੈ ਸੋਊ ਭੂਪਤਿ ਆਯੋ ॥੨੨੮੩॥

Getting extremely angry, it went back and it destroyed the king Sudaksha.2283.

ਕਵੀ ਸ਼ਿਆਮ ਕਹਿੰਦੇ ਹਨ, ਅੰਤ ਖਿਝ ਕੇ ਪਰਤ ਚਲੀ ਅਤੇ ਉਸ ਰਾਜੇ ਨੂੰ ਹੀ (ਜਾ ਕੇ) ਮਾਰ ਸੁਟਿਆ ॥੨੨੮੩॥