ਕਬਿਯੋ ਬਾਚ

Kabio Cach

ਕਵੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਸ੍ਰੀ ਬ੍ਰਿਜ ਨਾਇਕ ਕੋ ਜਿਨ ਹੂ ਕਬਿ ਸ︀ਯਾਮ ਭਨੈ ਨਹਿ ਧ︀ਯਾਨ ਲਗਾਯੋ

He, who has not remembered Krishna

ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੇ ਸ੍ਰੀ ਕ੍ਰਿਸ਼ਨ ਦਾ ਧਿਆਨ ਨਹੀਂ ਲਗਾਇਆ;

ਅਉਰ ਕਹਾ ਭਯੋ ਜਉ ਗੁਨ ਕਾਹੂ ਕੇ ਗਾਵਤ ਹੈ ਗੁਨ ਸ︀ਯਾਮ ਗਾਯੋ

What then if he had been singing the praises of others and never eulogised Krishna’

ਅਤੇ ਕੀ ਹੋਇਆ, ਜੇ ਕਿਸੇ ਦੇ ਗੁਣ ਗਾਏ ਹਨ, (ਪਰ) ਸ੍ਰੀ ਕ੍ਰਿਸ਼ਨ ਦੇ ਗੁਣ ਨਹੀਂ ਗਏ;

ਅਉਰ ਕਹਾ ਭਯੋ ਜਉ ਜਗਦੀਸ ਬਿਨਾ ਸੁ ਗਨੇਸ ਮਹੇਸ ਮਨਾਯੋ

He had been adoring Shiva and Ganesha

ਅਤੇ ਕੀ ਹੋਇਆ, ਜੇ ਜਗਦੀਸ਼ ਤੋਂ ਬਿਨਾ ਉਸ ਨੇ ਗਣੇਸ਼ ਅਤੇ ਮਹੇਸ਼ ਨੂੰ ਮਨਾ ਲਿਆ;

ਲੋਕ ਪ੍ਰਲੋਕ ਕਹੈ ਕਬਿ ਸ︀ਯਾਮ ਸਦਾ ਤਿਹ ਆਪਨੋ ਜਨਮ ਗਵਾਯੋ ॥੨੨੮੪॥

According to the poet Shyam, he has wasted his precious birth in vain, withoutgetting any merit for this and the nest world.2284.

ਕਵੀ ਸ਼ਿਆਮ ਕਹਿੰਦੇ ਹਨ, ਉਸ ਨੇ ਲੋਕ ਪਰਲੋਕ ਵਿਚ ਸਦਾ ਲਈ ਆਪਣਾ ਜਨਮ ਗੰਵਾ ਲਿਆ ॥੨੨੮੪॥