ਚੌਪਈ

Chaupaee

ਚੌਪਈ:

ਏਤੀ ਕਥਾ ਸੁ ਯਾ ਪੈ ਭਈ

ਇੰਨੀ ਕਥਾ ਤਾਂ ਇਥੇ ਹੋਈ,

ਅਬ ਕਥ ਚਲਿ ਤਿਹ ਤ੍ਰਿਯ ਪੈ ਗਈ

This is what happened this side. Now we talk about the other woman

ਹੁਣ ਕਥਾ ਉਸ ਇਸਤਰੀ ਵਲ ਮੁੜਦੀ ਹੈ

ਨਿਜੁ ਪਤਿ ਮਾਰਿ ਰਾਜ ਜਿਨ ਲਯੋ

ਜਿਸ ਨੇ ਆਪਣਾ ਪਤੀ ਮਾਰ ਕੇ ਰਾਜ ਪ੍ਰਾਪਤ ਕੀਤਾ

ਲੈ ਸੁ ਛਤ੍ਰੁ ਨਿਜੁ ਸੁਤ ਸਿਰ ਦਯੋ ॥੨੨॥

(Rani), Who had killed her husband.and achieved the sovereignty for his son.(22)

ਅਤੇ ਰਾਜ-ਛਤ੍ਰ ਲੈ ਕੇ ਆਪਣੇ ਪੁੱਤਰ ਦੇ ਸਿਰ ਉਤੇ ਧਰ ਦਿੱਤਾ ॥੨੨॥

ਮੁਖੁ ਫੀਕੋ ਕਰਿ ਸਭਨ ਦਿਖਾਵੈ

ਉਹ (ਉਪਰੋਂ) ਫਿਕਾ ਮੂੰਹ ਕਰ ਕੇ (ਭਾਵ ਉਦਾਸ ਹੋ ਕੇ) ਸਭ ਨੂੰ ਵਿਖਾਉਂਦੀ ਹੈ

ਚਿਤ ਅਪਨੇ ਮੈ ਮੋਦ ਬਢਾਵੈ

To everyone she put up a sordid face but, internally, in her mind she was gratified,

(ਪਰ) ਆਪਣੇ ਅੰਦਰੋਂ ਬਹੁਤ ਖ਼ੁਸ਼ ਹੁੰਦੀ ਹੈ।

ਸੋ ਪੁੰਨੂ ਨਿਜੁ ਸਿਰ ਤੇ ਟਾਰੋ

ਇਸ ਤਰ੍ਹਾਂ (ਸੋਚਦੀ ਹੈ ਕਿ) ਪੁੰਨੂੰ ਨੂੰ ਸਿਰੋਂ ਲਾਹ ਦਿੱਤਾ ਹੈ,

ਰਾਜ ਕਮੈਹੈ ਪੁਤ੍ਰ ਹਮਾਰੋ ॥੨੩॥

As she had gotten rid of Punnu and placed her son on the throne.(23)

(ਹੁਣ) ਮੇਰਾ ਪੁੱਤਰ ਰਾਜ ਕਰੇਗਾ ॥੨੩॥