ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥
Kabeer, I have seen and observed, and searched all over the world, but I have found no place of rest anywhere.
ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)। ਦੇਖਿ ਦੇਖਿ ਢੂੰਢਿਆ = ਮੁੜ ਮੁੜ ਦੇਖ ਕੇ ਭਾਲ ਕੀਤੀ ਹੈ। ਕਹੂੰ ਨ = ਕਿਤੇ ਭੀ ਨਹੀਂ। ਠਉਰੁ = ਥਾਂ, ਮਨ ਦੇ ਟਿਕਣ ਦਾ ਥਾਂ, ਉਹ ਥਾਂ ਜਿਥੇ ਮਨ ਨੂੰ ਸ਼ਾਂਤੀ ਮਿਲੇ, ਜਿਥੇ ਮਨ ਭਟਕਣੋਂ ਹਟ ਜਾਏ।
ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥
Those who do not remember the Lord's Name - why do they delude themselves in other pursuits? ||92||
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ)। (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥ ਜਿਨਿ = ਜਿਸ (ਮਨੁੱਖ) ਨੇ। ਕਹਾ ਅਉਰ = ਕਿਥੇ ਹੋਰ ਥੇ? ਕਿਉਂ ਕਿਥੇ ਹੋਰ ਥਾਂ? ਭੁਲਾਨੇ = ਭੁੱਲੇ ਫਿਰਦੇ ਹੋ ॥੯੨॥