ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
Kabeer, associate with the Holy people, who will take you to Nirvaanaa in the end.
ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤ', ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ; ਅੰਤਿ = ਅਖੀਰ ਤਕ, ਸਦਾ। ਕਰੈ ਨਿਰਬਾਹੁ = ਸਾਥ ਦੇਂਦਾ ਹੈ, ਸੰਗੀ ਬਣਿਆ ਰਹਿੰਦਾ ਹੈ।
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥
Do not associate with the faithless cynics; they would bring you to ruin. ||93||
ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥ ਸਾਕਤ ਸੰਗੁ = ਰੱਬ ਤੋਂ ਟੁੱਟੇ ਹੋਏ ਦੀ ਸੁਹਬਤਿ। ਜਾ ਤੇ = ਜਿਸ (ਸੰਗ) ਤੋਂ। ਬਿਨਾਹੁ = ਨਾਸ, ਆਤਮਕ ਮੌਤ ॥੯੩॥