ਪਉੜੀ ॥
Pauree:
ਪਉੜੀ।
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥
Waaho! Waaho! The Creator Lord Himself has brought about peace and tranquility.
ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ। ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ)। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ।
ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥
He is Kind to all beings and creatures; meditate forever on Him.
ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ। ਤਿਸੁ ਨੋ = ਉਸ ਪ੍ਰਭੂ ਨੂੰ।
ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥
The all-powerful Lord has shown Mercy, and my cries of suffering are ended.
ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ। ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ।
ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥
My fevers, pains and diseases are gone, by the Grace of the Perfect Guru.
ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ। ਪ੍ਰਤਾਪਿ = ਪ੍ਰਤਾਪ ਨਾਲ।
ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥
The Lord has established me, and protected me; He is the Cherisher of the poor.
(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ।
ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥
He Himself has delivered me, breaking all my bonds.
ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, ਕਾਪਿ = ਕੱਟ ਕੇ।
ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥
My thirst is quenched, my hopes are fulfilled, and my mind is contented and satisfied.
ਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ। ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ।
ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥
The greatest of the great, the Infinite Lord and Master - He is not affected by virtue and vice. ||13||
(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥ ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ ॥੧੩॥