ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨੑਿ ਕੈ

Take aim with the arrow of Truth, and shoot down sin.

ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, ਪਾਪੜਿਆ = ਚੰਦਰੇ ਪਾਪਾਂ ਨੂੰ। ਪਛਾੜਿ = ਨਸਾ ਦੇ, ਦੂਰ ਕਰ। ਸਚਾਵਾ = ਸੱਚ ਦਾ। ਸੰਨ੍ਹ੍ਹਿ ਕੈ = ਤਾਣ ਕੇ।

ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਥੀਵਈ ॥੨॥

Cherish the Words of the Guru's Mantra, O Nanak, and you shall not suffer in pain. ||2||

ਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥ ਮੰਤ੍ਰੜਾ = ਸੋਹਣਾ ਮੰਤ੍ਰ। ਚਿਤਾਰਿ = ਚੇਤੇ ਕਰ ॥੨॥