ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ

I have found the object of my search - my Beloved took pity on me.

ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ। ਲਭਣਹਾਰੁ = ਲੱਭਣ-ਯੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ।

ਇਕੋ ਸਿਰਜਣਹਾਰੁ ਨਾਨਕ ਬਿਆ ਪਸੀਐ ॥੧॥

There is One Creator; O Nanak, I do not see any other. ||1||

(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥ ਬਿਆ = ਕੋਈ ਹੋਰ। ਪਸੀਐ = ਵੇਖੀਦਾ ਹੈ ॥੧॥