ਪਉੜੀ

Pauree:

ਪਉੜੀ।

ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ

Worship in adoration that True Lord; everything is under His Power.

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ।

ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ

He Himself is the Master of both ends; in an instant, He adjusts our affairs.

ਪ੍ਰਭੂ ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤ ਭੀ ਦੇਣ ਵਾਲਾ ਹੈ), ਤੇ ਇਕ ਪਲਕ ਵਿਚ (ਸਾਰੇ ਕੰਮ) ਸਿਰੇ ਚਾੜ੍ਹ ਦੇਂਦਾ ਹੈ। ਦੁਹਾ ਸਿਰਿਆ = (ਕਾਮਾਦਿਕ ਵਿਕਾਰਾਂ ਦਾ ਚਸਕਾ ਤੇ ਪ੍ਰੇਮ-ਰਸ ਇਹਨਾਂ) ਦੋਹਾਂ ਪਾਸਿਆਂ ਦਾ। ਕਰੇ ਰਾਸਿ = ਸਿਰੇ ਚਾੜ੍ਹਦਾ ਹੈ, ਠੀਕ ਕਰ ਦੇਂਦਾ ਹੈ, ਨੇਪਰੇ ਚਾੜ੍ਹ ਦੇਂਦਾ ਹੈ।

ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ

Renounce all your efforts, and hold fast to His Support.

ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ! ਉਪਾਵ = ਹੀਲੇ। ਗਹੁ = ਫੜ।

ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ

Run to His Sanctuary, and you shall obtain the comfort of all comforts.

ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ! ਲਹੁ = ਲੈ।

ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ

The karma of good deeds, the righteousness of Dharma and the essence of spiritual wisdom are obtained in the Society of the Saints.

ਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ, ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ।

ਜਪੀਐ ਅੰਮ੍ਰਿਤ ਨਾਮੁ ਬਿਘਨੁ ਲਗੈ ਕੋਇ

Chanting the Ambrosial Nectar of the Naam, no obstacle shall block your way.

ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।

ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ

The Lord abides in the mind of one who is blessed by His Kindness.

ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਾਈਅਨੑਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥

All treasures are obtained, when the Lord and Master is pleased. ||12||

ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ॥੧੨॥ ਸਾਹਿਬਿ = (ਅਧਿਕਰਣ ਕਾਰਕ, ਇਕ-ਵਚਨ)। ਸਾਹਿਬਿ ਤੁਠਿਆ = (ਪੂਰਬ ਪੂਰਨ ਕਾਰਦੰਤਕ) ਜੇ ਸਾਹਿਬ ਤ੍ਰੁੱਠ ਪਏ ॥੧੨॥