ਗੂਜਰੀ ਘਰੁ ੧ ॥
Goojaree, First House:
ਗੁਜਰੀ।
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
He does not have even a trace of impurity - He is beyond impurity. He is fragrantly scented - He has come to take His Seat in my mind.
ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ (ਫੁਲਾਂ ਦੀ) ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ। ਮਲੈ = ਮਲ ਦਾ, ਮੈਲ ਦਾ। ਲਾਛੈ = ਲਾਂਛਣ, ਦਾਗ਼, ਨਿਸ਼ਾਨ। ਪਾਰਮਲੋ = ਪਾਰ ਮਲ, ਮਲ-ਰਹਿਤ। ਪਰਮਲੀਓ = {Skt. परिमल, ਪਰਿਮਲ} ਸੁਗੰਧੀ। ਰੀ = ਹੇ ਭੈਣ!
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
No one saw Him come - who can know Him, O Siblings of Destiny? ||1||
ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥ ਕਵਨੈ = ਕਵਨ, ਕੌਣ? ਰੀ ਬਾਈ = ਹੇ ਭੈਣ! ॥੧॥
ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
Who can describe Him? Who can understand Him? The all-pervading Lord has no ancestors, O Siblings of Destiny. ||1||Pause||
ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ ॥੧॥ ਰਹਾਉ ॥ ਕਹੈ = ਬਿਆਨ ਕਰ ਸਕਦਾ ਹੈ। ਕਿਣਿ = ਕਿਸ ਨੇ? ਰਮਈਆ = ਸੋਹਣਾ ਰਾਮ। ਆਕੁਲੁ = {Skt. अःसमन्नात् कुलं यस्य; ਜਿਸ ਦੀ ਕੁਲ ਚਾਰ ਚੁਫੇਰੇ ਹੈ} ਜੋ ਹਰ ਥਾਂ ਮੌਜੂਦ ਹੈ, ਸਰਬ-ਵਿਆਪਕ ॥੧॥ ਰਹਾਉ ॥
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
As the path of a bird's flight across the sky cannot be seen,
ਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ; ਨਿਰਖਿਓ ਨ ਜਾਈ = ਵੇਖਿਆ ਨਹੀਂ ਜਾ ਸਕਦਾ।
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
and the path of a fish through the water cannot be seen;||2||
ਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ॥੨॥ ਮਾਝੈ = ਵਿਚ। ਮਾਰਗੁ = ਰਸਤਾ ॥੨॥
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
As the mirage leads one to mistake the sky for a pitcher filled with water
ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ)। ਆਕਾਸੈ = ਆਕਾਸ਼ ਵਿਚ, {Skt. आकाश = Free space, place in general} ਖੁਲ੍ਹੇ ਥਾਂ, ਮੈਦਾਨ ਵਿਚ। ਘੜੂਅਲੋ = ਪਾਣੀ ਦਾ ਘੜਾ, (ਭਾਵ, ਪਾਣੀ)। ਮ੍ਰਿਗ ਤ੍ਰਿਸਨਾ = ਠਗ-ਨੀਰਾ, ਉਹ ਪਾਣੀ ਜੋ ਤਿਹਾਏ ਹਰਨ ਨੂੰ ਰੇਤਲੇ ਥਾਂ ਜਾਪਦਾ ਹੈ {ਮ੍ਰਿਗ = ਹਰਨ। ਤ੍ਰਿਸਨਾ = ਪਿਆਸ}। ਮ੍ਰਿਗ ਤ੍ਰਿਸਨਾ ਘੜੂਅਲੋ = ਤਿਹਾਏ ਹਰਨ ਦਾ ਪਾਣੀ, ਮ੍ਰਿਗਤ੍ਰਿਸਨਾ ਦਾ ਜਲ।
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
- so is God, the Lord and Master of Naam Dayv, who fits these three comparisons. ||3||2||
ਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ ॥੩॥੨॥ ਚੇ = ਦੇ। ਬੀਠਲੋ = {Skt. विष्ठल = वि-स्थल ਪਰੇ ਖਲੋਤਾ ਹੋਇਆ} ਮਾਇਆ ਤੋਂ ਨਿਰਾਲਾ, ਨਿਰਲੇਪ ਪ੍ਰਭੂ। ਜਿਨਿ = ਜਿਸ (ਬੀਠਲ) ਨੇ। ਤੀਨੈ = ਤਿੰਨੇ ਤਾਪ। ਜਰਿਆ = ਸਾੜ ਦਿੱਤੇ ਹਨ ॥੩॥੨॥