ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥
Goojaree, Padhay Of Naam Dayv Jee, First House:
ਰਾਗ ਗੂਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੌ ਰਾਜੁ ਦੇਹਿ ਤ ਕਵਨ ਬਡਾਈ ॥
If You gave me an empire, then what glory would be in it for me?
ਜੇ (ਪ੍ਰਭੂ) ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ,
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
If You made me beg for charity, what would it take away from me? ||1||
ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ ॥੧॥ ਜੌ = ਜੇਕਰ। ਭੀਖ ਮੰਗਾਵਹਿ = ਮੈਥੋਂ ਭਿੱਖ ਮੰਗਾਏਂ, ਮੈਨੂੰ ਮੰਗਤਾ ਬਣਾ ਦੇਵੇਂ, ਮੈਨੂੰ ਕੰਗਾਲ ਕਰ ਦੇਵੇਂ ॥੧॥
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
Meditate and vibrate upon the Lord, O my mind, and you shall obtain the state of Nirvaanaa.
ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ, ਪਦੁ = ਦਰਜਾ, ਮੁਕਾਮ। ਨਿਰਬਾਨੁ = ਵਾਸ਼ਨਾ ਰਹਿਤ, ਜਿੱਥੇ ਦੁਨੀਆ ਦੀ ਕੋਈ ਵਾਸ਼ਨਾ ਨ ਫੁਰੇ।
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
You shall not have to come and go in reincarnation any longer. ||1||Pause||
(ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥ ਬਹੁਰਿ = ਫਿਰ, ਮੁੜ ਕੇ ॥੧॥ ਰਹਾਉ ॥
ਸਭ ਤੈ ਉਪਾਈ ਭਰਮ ਭੁਲਾਈ ॥
You created all, and You lead them astray in doubt.
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ, ਤੈ = (ਹੇ ਪ੍ਰਭੂ!) ਤੂੰ। ਉਪਾਈ = ਪੈਦਾ ਕੀਤੀ।
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
They alone understand, unto whom You give understanding. ||2||
ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥ ਬੁਝਾਈ = ਸਮਝ, ਸੂਝ ॥੨॥
ਸਤਿਗੁਰੁ ਮਿਲੈ ਤ ਸਹਸਾ ਜਾਈ ॥
Meeting the True Guru, doubt is dispelled.
ਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ। ਸਹਸਾ = ਦਿਲ ਦੀ ਘਬਰਾਹਟ। ਜਾਈ = ਦੂਰ ਹੋ ਜਾਂਦੀ ਹੈ।
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
Who else should I worship? I can see no other. ||3||
ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ॥੩॥
ਏਕੈ ਪਾਥਰ ਕੀਜੈ ਭਾਉ ॥
One stone is lovingly decorated,
ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ, ਭਾਉ = ਪਿਆਰ।
ਦੂਜੈ ਪਾਥਰ ਧਰੀਐ ਪਾਉ ॥
while another stone is walked upon.
ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਪਾਉ = ਪੈਰ।
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
If one is a god, then the other must also be a god.
ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ। ਦੇਉ = ਦੇਵਤਾ।
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
Says Naam Dayv, I serve the Lord. ||4||1||
ਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥