ਗੂਜਰੀ ਘਰੁ ੩ ॥

Goojaree, Third House:

ਗੂਜਰੀ।

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥

Kabeer's mother sobs, cries and bewails

ਕਬੀਰ ਦੀ ਮਾਂ (ਕਬੀਰ ਆਖਦਾ ਹੈ ਕਿ ਮੇਰੀ ਮਾਂ) ਡੁਸਕ ਡੁਸਕ ਕੇ ਰੋਂਦੀ ਹੈ, ਮੁਸਿ ਮੁਸਿ = ਡੁਸਕ ਡੁਸਕ ਕੇ। ਮਾਈ = ਮਾਂ।

ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥

- O Lord, how will my grandchildren live? ||1||

(ਤੇ ਆਖਦੀ ਹੈ-) ਹੇ ਪਰਮਾਤਮਾ! (ਕਬੀਰ ਦੇ) ਇਹ ਅੰਞਾਣੇ ਬਾਲ ਕਿਵੇਂ ਜੀਊਣਗੇ? ॥੧॥ ਬਾਰਿਕ = ਅੰਞਾਣੇ ਬਾਲ। ਰਘੁਰਾਈ = ਹੇ ਪ੍ਰਭੂ! ॥੧॥

ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥

Kabeer has given up all his spinning and weaving,

(ਕਿਉਂਕਿ ਮੇਰੇ) ਕਬੀਰ ਨੇ (ਤਾਣਾ) ਤਣਨਾ ਤੇ (ਕੱਪੜਾ) ਉਣਨਾ ਸਭ ਕੁੱਝ ਛੱਡ ਦਿੱਤਾ ਹੈ, ਤਜਿਓ ਹੈ = ਛੱਡ ਦਿੱਤਾ ਹੈ।

ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥

and written the Name of the Lord on his body. ||1||Pause||

ਤੇ ਹਰ ਵੇਲੇ ਹਰੀ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥ ਲਿਖਿ ਲੀਓ ਸਰੀਰ = ਸਰੀਰ ਉੱਤੇ ਲਿਖ ਲਿਆ ਹੈ, ਜੀਭ ਤੇ ਪ੍ਰੋ ਲਿਆ ਹੈ, ਹਰ ਵੇਲੇ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥

ਜਬ ਲਗੁ ਤਾਗਾ ਬਾਹਉ ਬੇਹੀ ॥

As long as I pass the thread through the bobbin,

ਜਿਤਨਾ ਚਿਰ ਮੈਂ ਨਾਲ ਦੇ ਛੇਕ ਵਿਚ ਧਾਗਾ ਵਹਾਉਂਦਾ ਹਾਂ; ਬੇਹੀ = {ਸੰ: ਵੇਧ; ਪ੍ਰ: ਬੇਹ} ਛੇਕ, ਨਾਲ ਦਾ ਛੇਕ। ਬਹਾਉ = ਵਹਾਉਂਦਾ ਹਾਂ।

ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥

I forget the Lord, my Beloved. ||2||

ਉਤਨਾ ਚਿਰ ਮੈਨੂੰ ਮੇਰਾ ਪਿਆਰਾ ਪ੍ਰਭੂ ਵਿਸਰ ਜਾਂਦਾ ਹੈ (ਭਾਵ, ਮੈਨੂੰ ਇਤਨਾ ਚਿਰ ਭੀ ਪ੍ਰਭੂ ਵਿਸਾਰਨਾ ਨਹੀਂ ਭਾਉਂਦਾ) ॥੨॥ ਸਨੇਹੀ = ਪਿਆਰਾ ॥੨॥

ਓਛੀ ਮਤਿ ਮੇਰੀ ਜਾਤਿ ਜੁਲਾਹਾ ॥

My intellect is lowly - I am a weaver by birth,

(ਕੀਹ ਹੋਇਆ ਜੇ ਲੋਕਾਂ ਦੇ ਭਾਣੇ) ਮੇਰੀ ਛੋਟੀ ਜਿਹੀ ਅਕਲ ਹੈ ਤੇ ਮੈਂ ਜਾਤ ਦਾ (ਨੀਵਾਂ ਗ਼ਰੀਬ) ਜੁਲਾਹਾ ਹਾਂ, ਓਛੀ = ਹੋਛੀ, ਹੌਲੀ।

ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥

but I have earned the profit of the Name of the Lord. ||3||

ਪਰ ਮੈਂ ਪਰਮਾਤਮਾ ਦਾ ਨਾਮ-ਰੂਪ ਨਫ਼ਾ (ਇਸ ਮਨੁੱਖਾ-ਜਨਮ ਦੇ ਵਪਾਰ ਵਿਚ) ਖੱਟ ਲਿਆ ਹੈ ॥੩॥ ਲਾਹਾ = ਲਾਭ ॥੩॥

ਕਹਤ ਕਬੀਰ ਸੁਨਹੁ ਮੇਰੀ ਮਾਈ ॥

Says Kabeer, listen, O my mother

ਕਬੀਰ ਆਖਦਾ ਹੈ: ਹੇ ਮੇਰੀ ਮਾਂ! ਸੁਣ,

ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥

- the Lord alone is the Provider, for me and my children. ||4||2||

ਸਾਡਾ ਤੇ ਸਾਡੇ ਇਹਨਾਂ ਬੱਚਿਆਂ ਦਾ ਰਿਜ਼ਕ ਦੇਣ ਵਾਲਾ ਇਕੋ ਹੀ ਪਰਮਾਤਮਾ ਹੈ ॥੪॥੨॥ ਰਘੁਰਾਈ = ਪਰਮਾਤਮਾ ॥੪॥੨॥