ਰਾਗੁ ਗੂਜਰੀ ਭਗਤਾ ਕੀ ਬਾਣੀ ॥
Raag Goojaree, The Words Of The Devotees:
ਗੂਜਰੀ ਰਾਗ ਵਿੱਚ ਭਗਤਾਂ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥
Chau-Padhay Of Kabeer Jee, Second House:
ਭਗਤ ਕਬੀਰ ਜੀ ਦੀ ਘਰ ੨ ਵਿੱਚ ਚਾਰ-ਬੰਦਾਂ ਵਾਲੀ ਬਾਣੀ। ਚਉਪਦਾ = {ਚਉ-ਚਾਰ। ਪਦ-ਬੰਦ} ਚਾਰ ਬੰਦਾਂ ਵਾਲਾ ਸ਼ਬਦ।
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
With four feet, two horns and a mute mouth, how could you sing the Praises of the Lord?
(ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਪਾਵ = ਪੈਰ {ਲਫ਼ਜ਼ 'ਪਾਉ' ਤੋਂ ਬਹੁ-ਵਚਨ}। ਦੁਇ = ਦੋ। ਗੁਨ = ਪ੍ਰਭੂ ਦੇ ਗੁਣ। ਗਈ ਹੈ = ਗਾਵੇਂਗਾ।
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥
Standing up and sitting down, the stick shall still fall on you, so where will you hide your head? ||1||
ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ॥੧॥ ਠੇਗਾ = ਸੋਟਾ। ਪਰਿ ਹੈ = ਪਏਗਾ। ਕਤ = ਕਿਥੇ? ਮੂਡ = ਸਿਰ। ਲੁਕਈ ਹੈ = ਲੁਕਾਏਂਗਾ ॥੧॥
ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥
Without the Lord, you are like a stray ox;
(ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ, ਬਿਰਾਨੇ = ਬਿਗਾਨਾ, ਪਰ-ਅਧੀਨ। ਹੁਈ ਹੈ = ਹੋਵੇਂਗਾ।
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥
with your nose torn, and your shoulders injured, you shall have only the straw of coarse grain to eat. ||1||Pause||
(ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ ॥੧॥ ਰਹਾਉ ॥ ਫਾਟੇ = ਪਾਟੇ ਹੋਏ, ਚੀਰੇ ਹੋਏ। ਕਾਧਨ = ਕੰਨ੍ਹ, ਮੋਢੇ। ਭੁਸੁ = ਭੋਹ। ਖਈ ਹੈ = ਖਾਏਂਗਾ ॥੧॥ ਰਹਾਉ ॥
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥
All day long, you shall wander in the forest, and even then, your belly will not be full.
ਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਮਹੀਆ = ਵਿਚ। ਅਜਹੁ = ਫਿਰ ਭੀ। ਅਘਈ ਹੈ = ਰੱਜੇਂਗਾ।
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥
You did not follow the advice of the humble devotees, and so you shall obtain the fruits of your actions. ||2||
ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ ॥੨॥ ਕਹੋ = ਆਖਿਆ, ਕਹਿਆ, ਸਿੱਖਿਆ। ਪਈ ਹੈ = ਪਏਂਗਾ ॥੨॥
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥
Enduring pleasure and pain, drowned in the great ocean of doubt, you shall wander in numerous reincarnations.
ਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿਚ ਭਟਕੇਂਗਾ। ਦੁਖ ਸੁਖ ਕਰਤ = ਦੁਖ ਸੁਖ ਕਰਦਿਆਂ, ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ। ਭ੍ਰਮਿ = ਭਰਮ ਵਿਚ। ਭਰਮਈ ਹੈ = ਭਟਕੇਂਗਾ।
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥
You have lost the jewel of human birth by forgetting God; when will you have such an opportunity again? ||3||
ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ ॥੩॥ ਅਉਸਰੁ = ਮੌਕਾ, ਸਮਾਂ। ਕਤ ਪਈ ਹੈ = ਕਿਥੇ ਮਿਲੇਗਾ? ਫਿਰ ਨਹੀਂ ਮਿਲੇਗਾ ॥੩॥
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥
You turn on the wheel of reincarnation, like an ox at the oil-press; the night of your life passes away without salvation.
ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ। ਤੇਲਕ = ਤੇਲੀ। ਕਪਿ = ਬਾਂਦਰ। ਤੇਲਕ ਕੇ ਕਪਿ ਜਿਉ = ਤੇਲਕ ਕੇ (ਬਲਦ ਅਤੇ) ਕਪਿ ਜਿਉਂ, ਤੇਲੀ ਦੇ ਬਲਦ ਵਾਂਗ ਅਤੇ ਬਾਂਦਰ ਵਾਂਗ। ਤੇਲੀ ਦਾ ਬਲਦ ਸਾਰੀ ਰਾਤ ਕੋਹਲੂ ਦੇ ਦੁਆਲੇ ਹੀ ਭੌਂਦਾ ਹੈ, ਤੇ ਉਸ ਦਾ ਪੈਂਡਾ ਮੁੱਕਦਾ ਨਹੀਂ। ਬਾਂਦਰ ਛੋਲਿਆਂ ਦੀ ਭਰੀ ਮੁੱਠ ਦੇ ਲਾਲਚ ਵਿਚ ਪਕੜਿਆ ਜਾ ਕੇ ਸਾਰੀ ਉਮਰ ਦਰ ਦਰ ਤੇ ਨੱਚਦਾ ਹੈ।। ਗਤਿ ਬਿਨੁ = ਖ਼ਲਾਸੀ ਤੋਂ ਬਿਨਾ। ਰੈਨਿ = ਰਾਤ, ਜ਼ਿੰਦਗੀ-ਰੂਪ ਰਾਤ। ਬਿਹਈ ਹੈ = ਵਿਹਾ ਜਾਇਗੀ, ਮੁੱਕ ਜਾਇਗੀ।
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥
Says Kabeer, without the Name of the Lord, you shall pound your head, and regret and repent. ||4||1||
ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ ॥੪॥੧॥ ਮੂੰਡ ਧੁਨੇ = ਮੂੰਡ ਧੁਨਿ ਧੁਨਿ, ਸਿਰ ਮਾਰ ਮਾਰ ਕੇ। ਪਛੁਤਈ ਹੈ = ਪਛਤਾਏਂਗਾ ॥੪॥੧॥