ਪਉੜੀ ॥
Pauree:
ਪਉੜੀ।
ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥
Meditating, meditating in remembrance of the Great Giver, one's heart's desires are fulfilled.
ਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ,
ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥
The hopes and desires of the mind are realized, and sorrows are forgotten.
ਮਨ ਵਿਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ। ਪੁੰਨੀ = ਪੂਰੀ ਹੋ ਗਈ। ਮਨਿ = ਮਨ ਵਿਚ। ਵਿਸੂਰਿਆ = ਵਿਸੂਰੇ, ਝੋਰੇ।
ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥
The treasure of the Naam, the Name of the Lord, is obtained; I have searched for it for so long.
ਜੋ 'ਨਾਮ'-ਖ਼ਜ਼ਾਨੇ ਦੀ ਭਾਲ ਵਿਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ,
ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥
My light is merged into the Light, and my labors are over.
ਤੇ ਇਸ ਤਰ੍ਹਾਂ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ, ਰਹਿਆ = ਰਹਿ ਗਿਆ, ਹਟ ਗਿਆ। ਰਹਿਆ ਘਾਲਦਾ = ਮਿਹਨਤ ਦੀ ਲੋੜ ਨਾਹ ਰਹੀ।
ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥
I abide in that house of peace, poise and bliss.
ਅਤੇ ਉਹਨ੍ਹਾਂ ਦੇ ਹਿਰਦੇ-ਘਰ ਵਿਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ, ਤਿਤੁ ਘਰਿ = ਉਸ (ਹਿਰਦੇ-ਰੂਪ) ਘਰ ਵਿਚ।
ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥
My comings and goings have ended - there is no birth or death there.
ਤੇ ਉਨ੍ਹਾਂ ਦੇ ਜਨਮ ਮਰਨ ਮੁੱਕ ਜਾਂਦੇ ਹਨ, ਓਥੇ ਉਨ੍ਹਾਂ ਲਈ ਕੋਈ ਜਨਮ ਤੇ ਮੌਤ ਨਹੀਂ ਹਨ। ਮਰਿ = ਮਰੀ, ਮੌਤ।
ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥
The Master and the servant have become one, with no sense of separation.
(ਇਸ ਅਵਸਥਾ ਵਿਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀਂ ਆਉਂਦੇ ਹਨ। ਦ੍ਰਿਸਟਾਇਆ = ਨਜ਼ਰੀਂ ਆਇਆ।
ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ
By Guru's Grace, Nanak is absorbed in the True Lord. ||21||1||2||Sudh||
ਹੇ ਨਾਨਕ! (ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੨੧॥੧॥੨॥ ਸਚਿ = ਸੱਚੇ ਹਰੀ ਵਿਚ ॥੨੧॥੧॥੨॥