ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
The swans fly away, and land in the fields of grain. The people go to chase them away.
ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ। ਉਡਿ = ਉੱਡ ਕੇ। ਕੋਧ੍ਰੈ = ਕੋਧਰੇ ਦੀ ਪੈਲੀ ਵਿਚ। ਪਇਆ = ਜਾ ਪਿਆ, ਜਾ ਬੈਠਾ। ਵਿਡਾਰਣਿ = ਉਡਾਣ ਲਈ।
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥
The thoughtless people do not know, that the swans do not eat the grain. ||65||
ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥ ਗਹਲਾ = ਕਮਲਾ। ਲੋਕੁ = ਜਗਤ, (ਭਾਵ) ਜਗਤ ਦੇ ਬੰਦੇ ॥੬੫॥