ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥
The birds which lived in the pools have flown away and left.
ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ। ਚਲਿ ਚਲਿ ਗਈਆਂ = ਆਪੋ ਆਪਣੀ ਵਾਰੀ ਚਲੀਆਂ ਗਈਆਂ। ਪੰਖੀਆਂ = ਪੰਛੀਆਂ ਦੀਆਂ ਡਾਰਾਂ। ਤਲ = ਤਲਾਬ। ਵਸਾਏ = ਰੌਣਕ ਦੇ ਰਹੇ ਸਨ।
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥
Fareed, the overflowing pool shall also pass away, and only the lotus flowers shall remain. ||66||
(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥ ਸਰੁ = ਸਰੋਵਰ, ਤਲਾਬ। ਚਲਸੀ = ਸੁੱਕ ਜਾਇਗਾ। ਥਕੇ = ਕੁਮਲਾ ਗਏ। ਇਕਲ = ਪਿੱਛੇ ਇਕੱਲੇ ਰਹੇ ਹੋਏ ॥੬੬॥