ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ

Fareed, a stone will be your pillow, and the earth will be your bed. The worms shall eat into your flesh.

ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ। ਇਟ ਸਿਰਾਣੇ = ਸਿਰ ਹੇਠ ਇੱਟ ਹੋਵੇਗੀ। ਭੁਇ = ਧਰਤੀ ਵਿਚ। ਮਾਸਿ = ਮਾਸ ਵਿਚ, ਪਿੰਡੇ ਵਿਚ।

ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥

Countless ages will pass, and you will still be lying on one side. ||67||

(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥ ਕੇਤੜਿਆ ਜੁਗ = ਕਈ ਜੁਗ, ਬੇਅੰਤ ਸਮਾਂ। ਵਾਪਰੇ = ਲੰਘ ਜਾਣਗੇ। ਇਕਤੁ ਪਾਸਿ = ਇੱਕੋ ਪਾਸੇ ॥੬੭॥