ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
Fareed, your beautiful body shall break apart, and the subtle thread of the breath shall be snapped.
ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ। ਸਵੰਨਵੀ = ਸੋਹਣੇ ਵੰਨ (ਰੰਗ) ਵਾਲੀ। ਘੜੀ = ਸਰੀਰ-ਰੂਪ ਭਾਂਡਾ। ਨਾਗਰ = ਸੁੰਦਰ। ਲਜੁ = ਰੱਸੀ (ਸੁਆਸਾਂ ਦੀ ਲੜੀ)।
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥
In which house will the Messenger of Death be a guest today? ||68||
(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥ ਕੈ ਘਰਿ = ਕਿਸ ਦੇ ਘਰ ਵਿਚ? ਨਾਠੀ = ਪ੍ਰਾਹੁਣਾ ॥੬੮॥