ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥
Fareed, your beautiful body shall break apart, and the subtle thread of the breath shall be snapped.
ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥
Those friends who were a burden on the earth - how can they come today? ||69||
ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥ ਭੁਇ-ਧਰਤੀ ਉਤੇ। ਭਾਰੁ ਥੇ-(ਨਿਰਾ) ਭਾਰ ਸਨ (ਭਾਵ, ਜੋ ਜਨਮ-ਮਨੋਰਥ ਨੂੰ ਵਿਸਾਰੀ ਬੈਠੇ ਸਨ)। ਕਿਉ ਆਵਹਿ ਅਜੁ-ਅੱਜ ਫਿਰ ਕਿਵੇਂ ਆਉਣ? (ਭਾਵ,) ਫਿਰ ਇਹ ਮਨੁੱਖਾ ਜਨਮ ਵਾਲਾ ਸਮਾਂ ਨਹੀਂ ਮਿਲਦਾ ॥੬੯॥