ਜੈਜਾਵੰਤੀ ਮਹਲਾ ੯ ॥
Jaijaavantee, Ninth Mehl:
ਜੈਜਾਵੰਤੀ ਨੌਵੀਂ ਪਾਤਿਸ਼ਾਹੀ।
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
Meditate on the Lord - vibrate on the Lord; your life is slipping away.
ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ! ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ। ਭਜੁ = ਭਜਨ ਕਰ, ਜਪਿਆ ਕਰ। ਸਿਰਾਤੁ ਹੈ = ਬੀਤਦਾ ਜਾ ਰਿਹਾ ਹੈ।
ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
Why am I telling you this again and again? You fool - why don't you understand?
ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ? ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ? ਕੀਹ? ਬਾਰ ਬਾਰ = ਮੁੜ ਮੁੜ। ਗਵਾਰ = ਹੇ ਮੂਰਖ!
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
Your body is like a hail-stone; it melts away in no time at all. ||1||Pause||
(ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥ ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਢਿੱਲ। ਓਰਾ = ਗੜਾ। ਓਰੇ ਸਮ = ਗੜੇ ਵਰਗਾ, ਗੜੇ ਦੇ ਬਰਾਬਰ। ਸਮ = ਬਰਾਬਰ, ਸਮਾਨ। ਗਾਤੁ = ਸਰੀਰ ॥੧॥ ਰਹਾਉ ॥
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
So give up all your doubts, and utter the Naam, the Name of the Lord.
ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ। ਭਰਮ = ਭਟਕਣਾ। ਡਾਰਿ ਦੇਹਿ = ਛੱਡ ਦੇਹ। ਕੋ = ਦਾ। ਲੇਹਿ = ਜਪਿਆ ਕਰ।
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
At the very last moment, this alone shall go along with you. ||1||
ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ ॥੧॥ ਅੰਤਿ ਬਾਰ = ਅੰਤਲੇ ਸਮੇ। ਸੰਗਿ ਤੇਰੈ = ਤੇਰੇ ਨਾਲ। ਇਹੈ ਏਕ = ਸਿਰਫ਼ ਇਹ ਹੀ ॥੧॥
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
Forget the poisonous sins of corruption, and enshrine the Praises of God in your heart.
ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ! ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ! ਬਿਖਿਆ = ਮਾਇਆ। ਬਿਖੁ = ਜ਼ਹਿਰ। ਬਿਸਾਰਿ = ਭੁਲਾ ਦੇਹ। ਜਸੁ = ਸਿਫ਼ਤ-ਸਾਲਾਹ। ਹੀਏ = ਹਿਰਦੇ ਵਿਚ। ਧਾਰਿ = ਵਸਾਈ ਰੱਖ।
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
Servant Nanak proclaims that this opportunity is slipping away. ||2||2||
ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ ॥੨॥੨॥ ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ, ਕੂਕ ਕੇ। ਅਉਸਰੁ = ਮੌਕਾ, ਸਮਾ ॥੨॥੨॥