ਦੋਹਰਾ

ਦੋਹਰਾ:

ਇੰਦ੍ਰ ਕੇਤੁ ਉਪਇੰਦ੍ਰ ਧੁਜ ਦੋਨੋ ਹਨੇ ਰਿਸਾਇ

ਇੰਦ੍ਰ ਕੇਤੁ ਅਤੇ ਉਪਇੰਦ੍ਰ ਧੁਜ ਦੋਹਾਂ ਨੂੰ ਕ੍ਰੋਧਿਤ ਹੋ ਕੇ ਮਾਰ ਦਿੱਤਾ

ਗੀਧ ਕੇਤੁ ਦਾਨਵ ਦਿਯੈ ਜਮਪੁਰਿ ਬਹੁਰਿ ਪਠਾਇ ॥੬੧॥

ਅਤੇ ਫਿਰ ਗੀਧ ਕੇਤੁ ਦਾਨਵ ਨੂੰ ਯਮ ਲੋਕ ਭੇਜ ਦਿੱਤਾ ॥੬੧॥

ਸੈਨਾ ਸਤਹੂੰ ਨ੍ਰਿਪਨ ਕੀ ਕੋਪਿ ਭਰੀ ਅਰਰਾਇ

ਸੱਤਾਂ ਰਾਜਿਆਂ ਦੀ ਸੈਨਾ ਕ੍ਰੋਧ ਨਾਲ ਭਰ ਕੇ ਅਰੜਾ ਕੇ ਪੈ ਗਈ।

ਤੇ ਬਾਲਾ ਤਬ ਹੀ ਦਏ ਮ੍ਰਿਤੁ ਕੇ ਲੋਕ ਪਠਾਇ ॥੬੨॥

ਉਸ ਰਾਜ ਕੁਮਾਰੀ ਨੇ ਤਦ ਸਭ ਨੂੰ ਮ੍ਰਿਤੂ ਲੋਕ ਭੇਜ ਦਿੱਤਾ ॥੬੨॥

ਸੁਮਤ ਕੇਤੁ ਸੂਰਾ ਬਡੋ ਸਮਰ ਸਿੰਘ ਲੈ ਸੰਗ

ਸੁਮਤ ਕੇਤੁ ਇਕ ਵੱਡਾ ਸੂਰਮਾ ਸੀ। ਉਸ ਨੇ ਸਮਰ ਸਿੰਘ ਨੂੰ ਨਾਲ ਲੈ ਕੇ

ਬ੍ਰਹਮ ਕੇਤੁ ਲੈ ਦਲ ਚਲਾ ਉਮਡਿ ਚਲੀ ਜਨੁ ਗੰਗ ॥੬੩॥

ਅਤੇ ਬ੍ਰਹਮ ਕੇਤੁ ਵੀ ਆਪਣਾ ਦਲ ਲੈ ਕੇ ਇੰਜ ਚਲੇ ਮਾਨੋ ਗੰਗਾ ਉਮਡ ਪਈ ਹੋਵੇ ॥੬੩॥

ਤਾਲ ਕੇਤੁ ਖਟਬਕ੍ਰ ਧੁਜ ਜੋਧਾ ਹੁਤੇ ਬਿਸੇਖ

ਤਾਲ ਕੇਤੁ ਅਤੇ ਖਟਬਕ੍ਰ ਧੁਜ (ਦੋ) ਵਿਸ਼ੇਸ਼ ਯੋਧੇ ਸਨ।

ਸੋ ਯਾ ਪਰ ਆਵਤ ਭਏ ਕਿਯੈ ਕਾਲ ਕੋ ਭੇਖ ॥੬੪॥

ਉਹ ਕਾਲ ਰੂਪ ਹੋ ਕੇ ਇਸ (ਕੁਮਾਰੀ) ਉਤੇ ਆ ਪਏ ॥੬੪॥