ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ

Kabeer, those mortals who consume marijuana, fish and wine

ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਭਾਂਗ = ਭੰਗ। ਮਾਛੁਲੀ = ਮੱਛੀ। ਸੁਰਾ = ਸ਼ਰਾਬ। ਪਾਨ = ਪੀਣਾ। ਪਾਨਿ = ਪੀਣ ਵਾਲਾ (ਜਿਵੇਂ, 'ਧਨ' ਤੋਂ 'ਧਨਿ'=ਧਨ ਵਾਲਾ, 'ਗੁਣ' ਤੋਂ 'ਗੁਣਿ'= ਗੁਣ ਵਾਲਾ)। ਉਪਰਲੀ ਸਾਰੀ ਤੁਕ ਦਾ ਅਨਵੈ (Prose = order) ਇਉਂ ਹੈ = "ਜੋ ਜੋ ਸੁਰਾਪਾਨਿ ਪ੍ਰਾਨੀ ਭਾਂਗ ਮਾਛੁਲੀ ਖਾਂਹਿ।" ਖਾਂਹਿ = ਖਾਂਦੇ ਹਨ।

ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥

- no matter what pilgrimages, fasts and rituals they follow, they will all go to hell. ||233||

ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥ ਤੇ ਸਭੈ = ਉਹ ਸਾਰੇ ਹੀ (ਤੀਰਥ-ਜਾਤ੍ਰਾ ਵਰਤ ਨੇਮ ਆਦਿਕ)। ਰਸਾਤਲ ਜਾਂਹਿ = ਗ਼ਰਕ ਜਾਂਦੇ ਹਨ, ਉਹਨਾਂ ਤੋਂ ਕੋਈ ਰਤਾ-ਭਰ ਲਾਭ ਨਹੀਂ ਹੁੰਦਾ ॥੨੩੩॥