ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
Kabeer, I keep my eyes lowered, and enshrine my Friend within my heart.
(ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ 'ਸਾਧੂ ਸੰਗੁ ਪਰਾਪਤੀ' ਹੋਈ ਹੈ, ਮੈਂ 'ਭਗਤਨ ਸੇਤੀ ਗੋਸਟੇ' ਹੀ ਕਰਦੀ ਹਾਂ, ਇਸ 'ਸਾਧੂ ਸੰਗ' ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ 'ਭਾਂਗ ਮਾਛੁਲੀ ਸੁਰਾ' ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ, ਲੋਇਨ = ਅੱਖਾਂ। ਕਰਿ ਰਹਉ = ਮੈਂ ਕਰੀ ਰੱਖਦੀ ਹਾਂ। ਸਾਜਨ = ਪਿਆਰੇ ਪਤੀ-ਪ੍ਰਭੂ ਨੂੰ। ਘਟ ਮਾਹਿ ਲੇ = ਹਿਰਦੇ ਵਿਚ ਸਾਂਭ ਕੇ।
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
I enjoy all pleasures with my Beloved, but I do not let anyone else know. ||234||
(ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ॥੨੩੪॥ ਪੀਅ ਸਉ = ਪਿਆਰੇ ਪ੍ਰਭੂ ਨਾਲ। ਖੇਲਉ = ਮੈਂ ਖੇਡਦੀ ਹਾਂ। ਲਖਾਵਉ ਨਾਹਿ = ਮੈਂ ਦੱਸਦੀ ਨਹੀਂ ॥੨੩੪॥