ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥
Twenty-four hours a day, every hour, my soul continues to look to You, O Lord.
(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ। ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਨੋਟ: ਦਿਨ ਰਾਤ ਦੇ ਕੁੱਲ ਅੱਠ ਪਹਿਰ ਹੁੰਦੇ ਹਨ), ਦਿਨ ਰਾਤ, ਹਰ ਵੇਲੇ। ਚਉਸਠਿ ਘਰੀ = ਚੌਂਠ ਘੜੀਆਂ (ਨੋਟ: ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਠ ਘੜੀਆਂ ਦੇ ਅੱਠ ਪਹਿਰ, ਰਾਤ ਦਿਨ, ਹਰ ਵੇਲੇ)। ਤੁਅ = (ਸੰ: ਤ੍ਵਾਂ, ਤੁਆਂ) ਤੈਨੂੰ। ਨਿਰਖਤ ਰਹੈ = ਵੇਖਦੀ ਰਹਿੰਦੀ ਹੈ। ਜੀਉ = ਮੇਰੀ ਜਿੰਦ।
ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
Why should I keep my eyes lowered? I see my Beloved in every heart. ||235||
(ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ॥੨੩੫॥ ਨੀਚੇ...ਕਰਉ = ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਕਿਸੇ ਜੀਵ ਤੋਂ ਹੁਣ ਨਫ਼ਰਤ ਨਹੀਂ ਕਰਦੀ ॥੨੩੫॥