ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
Listen, O my companions: my soul dwells in my Beloved, and my Beloved dwells in my soul.
ਹੇ ਸਹੇਲੀਏ! ('ਸਾਧੂ ਸੰਗ' ਦੀ ਬਰਕਤਿ ਨਾਲ ਮੇਰੇ ਅੰਦਰ ਇਕ ਅਚਰਜ ਖੇਡ ਬਣ ਗਈ ਹੈ, ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ) ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ। ਸੁਨੁ ਸਖੀ = ਹੇ ਮੇਰੀ ਸਹੇਲੀਏ! ਸੁਣ। ਪੀਅ ਮਹਿ = ਪਿਆਰੇ ਪ੍ਰਭੂ-ਪਤੀ ਵਿਚ। ਜੀਉ = ਜਿੰਦ। ਜੀਅ ਮਹਿ = ਜਿੰਦ ਵਿਚ। ਕਿ = ਜਾਂ।
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
I realize that there is no difference between my soul and my Beloved; I cannot tell whether my soul or my Beloved dwells in my heart. ||236||
ਹੇ ਸਹੇਲੀਏ! ਤੂੰ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ॥੨੩੬॥ ਬੂਝਉ ਨਹੀ = ਹੇ ਸਖੀ! ਤੂੰ ਸਮਝ ਨਹੀਂ ਸਕਦੀ ॥੨੩੬॥