ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
Kabeer, the Brahmin may be the guru of the world, but he is not the Guru of the devotees.
ਪਰ, ਹੇ ਕਬੀਰ! (ਆਖ-ਮੈਨੂੰ ਜੋ ਇਹ ਜੀਵਨ- ਦਾਤ ਮਿਲੀ ਹੈ, ਜੀਵਨ-ਦਾਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਭੀ ਨਾਮ ਦਾ ਰਸੀਆ ਹੈ; ਜਨੇਊ ਆਦਿਕ ਦੇ ਕੇ ਤੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਨਹੀਂ ਬਣ ਸਕਦਾ,
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥
He rots and dies in the perplexities of the four Vedas. ||237||
ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ (ਇਸ ਦੀ ਆਪਣੀ ਹੀ ਜਿੰਦ ਪ੍ਰਭੂ-ਮਿਲਾਪ ਦਾ ਆਨੰਦ ਨਹੀਂ ਮਾਣ ਸਕੀ, ਇਹ ਭਗਤਾਂ ਨੂੰ ਉਹ ਸੁਆਦ ਕਿਵੇਂ ਦੇ ਦਿਵਾ ਸਕਦਾ ਹੈ?) ॥੨੩੭॥ ਅਰਝਿ = ਫਸ ਕੇ। ਉਰਝਿ = ਉਲਝ ਕੇ। ਪਚਿ = ਖ਼ੁਆਰ ਹੋ ਕੇ। ਮੂਆ = ਮਰ ਗਿਆ ਹੈ, ਆਤਮਕ ਮੌਤ ਮਰ ਗਿਆ ਹੈ, ਉਸ ਦੀ ਜਿੰਦ ਪ੍ਰਭੂ-ਮਿਲਾਪ ਦਾ ਜੀਵਨ ਨਹੀਂ ਜੀਊ ਸਕੀ ॥੨੩੭॥