ਤਿਨਰ ਦੁਖ ਨਹ ਭੁਖ ਤਿਨਰ ਨਿਧਨ ਨਹੁ ਕਹੀਅਹਿ

They do not suffer pain or hunger, and they cannot be called poor.

ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ; ਤਿ ਨਰ = ਉਹਨਾਂ ਮਨੁੱਖਾਂ ਨੂੰ। ਨਿਧਨ = ਨਿਰਧਨ, ਕੰਗਾਲ। ਨਹੁ = ਨਹੀਂ। ਕਹੀਅਹਿ = ਕਹੇ ਜਾ ਸਕਦੇ।

ਤਿਨਰ ਸੋਕੁ ਨਹੁ ਹੂਐ ਤਿਨਰ ਸੇ ਅੰਤੁ ਲਹੀਅਹਿ

They do not grieve, and their limits cannot be found.

ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੋਕ = ਚਿੰਤਾ। ਹੂਐ = ਹੁੰਦਾ। ਤਿ ਨਰ ਸੇ = ਉਹ ਮਨੁੱਖ ਐਸੇ ਹਨ ਕਿ।

ਤਿਨਰ ਸੇਵ ਨਹੁ ਕਰਹਿ ਤਿਨਰ ਸਯ ਸਹਸ ਸਮਪਹਿ

They do not serve anyone else, but they give gifts to hundreds and thousands.

ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ; ਸੇਵ = ਮੁਥਾਜੀ। ਨਹੁ ਕਰਹਿ = ਨਹੀਂ ਕਰਦੇ। ਸਯ ਸਹਸ = ਸੈਂਕੜੇ ਹਜ਼ਾਰਾਂ (ਪਦਾਰਥ)। ਸਮਪਹਿ = ਸਮੱਪਹਿ, ਸਮਰਪਨ ਕਰਦੇ ਹਨ, ਦੇਂਦੇ ਹਨ।

ਤਿਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ

They sit on beautiful carpets; they establish and disestablish at will.

ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ। ਦੁਲੀਚੈ = ਗਲੀਚੇ ਉੱਤੇ। ਉਥਪਿ = (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ। ਬਿਥਪਹਿ = (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

ਸੁਖ ਲਹਹਿ ਤਿਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ

They find peace in this world, and live fearlessly amidst their enemies.

ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)। ਲਹਹਿ = ਲੈਂਦੇ ਹਨ। ਅਭੈ ਪਟੁ = ਅਭੈਤਾ (ਨਿਰਭੈਤਾ) ਦਾ ਬਸਤ੍ਰ (ਓਢੀ ਰੱਖਦੇ ਹਨ)। ਰਿਪੁ = ਵੈਰੀ (ਕਾਮਾਦਿਕ)। ਰਿਪ ਮਧਿ = (ਕਾਮਾਦਿਕ) ਵੈਰੀਆਂ ਦੇ ਵਿਚਕਾਰ। ਤਿਹ = ਉਹ ਮਨੁੱਖ।

ਸਕਯਥ ਤਿਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥

They are fruitful and prosperous, says Jaalap. Guru Amar Daas is pleased with them. ||2||11||

ਜਾਲਪ ਕਵੀ ਆਖਦਾ ਹੈ ਕਿ "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)" ॥੨॥੧੧॥ ਸਕਯਥ = ਸਫਲ। ਜਿਹ = ਜਿਨ੍ਹਾਂ ਉਤੇ ॥੨॥੧੧॥