ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥
Supremely fruitful are the feet which walk upon the path of Guru Amar Daas.
ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ। ਤ = ਤਾਂ। ਪਰ = ਭਲੀ ਪ੍ਰਕਾਰ, ਚੰਗੀ ਤਰ੍ਹਾਂ। ਸਕਯਥ = ਸਕਾਰਥੇ, ਸਫਲ। ਚਰਣ = (ਜੋ) ਚਰਨ। ਗੁਰ ਅਮਰ ਪਵਲਿ = ਗੁਰ ਅਮਰ (ਦਾਸ ਜੀ) ਦੇ ਰਾਹ ਵਿਚ। ਰਯ = ਰਫ਼ਤਾਰ, ਚਾਲ। ਚਰਣ ਰਯ = ਜਿਨ੍ਹਾਂ ਚਰਣਾਂ ਦੀ ਚਾਲ ਹੈ (ਭਾਵ, ਜੋ ਚਰਣ ਚੱਲਦੇ ਹਨ)।
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥
Supremely fruitful are the hands which touch the feet of Guru Amar Daas.
ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ। ਗੁਰ ਅਮਰ ਪਯ = ਗੁਰੂ ਅਮਰਦਾਸ ਜੀ ਦੇ ਪੈਰਾਂ ਉੱਤੇ।
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥
Supremely fruitful is the tongue which utters the praises of Guru Amar Daas.
ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ। ਜੀਹ = ਜੀਭ। ਗੁਰ ਅਮਰੁ = ਗੁਰੂ ਅਮਰਦਾਸ ਜੀ ਨੂੰ। ਭਣਿਜੈ = ਉਚਾਰਦੀ ਹੈ, ਸਲਾਹੁੰਦੀ ਹੈ।
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥
Supremely fruitful are the eyes which behold Guru Amar Daas.
ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ। ਨੈਣ = ਅੱਖਾਂ। ਨਯਣਿ = ਨੈਣੀਂ, ਅੱਖੀਂ, ਅੱਖਾਂ ਨਾਲ। ਪਿਖਿਜੈ = ਵੇਖੀਏ।
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥
Supremely fruitful are the ears which hear the Praises of Guru Amar Daas.
ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ। ਸ੍ਰਵਣ = ਕੰਨ। ਸ੍ਰਵਣਿ = ਸ੍ਰਵਣੀਂ, ਕੰਨੀਂ, ਕੰਨਾਂ ਨਾਲ। ਗੁਰੁ ਅਮਰੁ = ਗੁਰੂ ਅਮਰਦਾਸ ਜੀ ਨੂੰ (ਭਾਵ, ਗੁਰੂ ਅਮਰਦਾਸ ਜੀ ਦੀ ਸੋਭਾ ਨੂੰ)। ਸੁਣਿਜੈ = ਸੁਣੀਏ।
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥
Fruitful is the heart in which Guru Amar Daas, the Father of the world, Himself abides.
ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ। ਹੀਉ = ਹਿਰਦਾ। ਜਿਤੁ ਹੀਅ = ਜਿਸ ਹਿਰਦੇ ਵਿਚ। ਨਿਜ = ਆਪਣਾ। ਜਗਤ ਪਿਤ = ਜਗਤ ਦਾ ਪਿਤਾ।
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥
Fruitful is the head, says Jaalap, which bows forever before Guru Amar Daas. ||1||10||
ਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥ ਜਾਲਪੁ ਭਣੈ = ਜਾਲਪ (ਕਵੀ) ਆਖਦਾ ਹੈ। ਨਿਤ = ਸਦਾ ॥੧॥੧੦॥