ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
On His right hand is the sign of the lotus; the Siddhis, the supernatural spiritual powers, await His Command.
(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ; ਬਾਰਿਜੁ = ਕਮਲ, ਪਦਮ। ਕਰਿ = ਹੱਥ ਵਿਚ। ਦਾਹਿਣੈ ਕਰਿ = ਸੱਜੇ ਹੱਥ ਵਿਚ। ਸਿਧਿ = ਸਿੱਧੀ। ਸਨਮੁਖ = ਸਾਮ੍ਹਣੇ ਹੋ ਕੇ। ਜੋਵੈ = ਤੱਕ ਰਹੀ ਹੈ।
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
On His left are worldly powers, which fascinate the three worlds.
(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ। ਬਾਂਵਾਂਗਿ = ਖੱਬੇ ਅੰਗ ਵਿਚ। ਤੀਨਿ ਲੋਕਾਂਤਰ = ਤਿੰਨ ਲੋਕਾਂ ਨੂੰ। ਮੋਹੈ = ਮੋਹ ਰਹੀ ਹੈ।
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥
The Inexpressible Lord abides in His Heart; He alone knows this joy.
(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ। ਰਿਦੈ = ਹਿਰਦੇ ਵਿਚ। ਅਕਹੀਉ = ਜਿਸ ਦਾ ਵਰਨਣ ਨਹੀਂ ਹੋ ਸਕਦਾ। ਸੋਇ ਰਸੁ = ਉਹ ਆਨੰਦ। ਤਿਨ ਹੀ = ਤਿਨਿ ਹੀ, ਉਸਨੇ ਹੀ, ਉਸ (ਗੁਰੂ ਅਮਰਦਾਸ) ਨੇ ਹੀ। ਜਾਤਉ = ਜਾਣਿਆ ਹੈ।
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
Guru Amar Daas utters the words of devotion, imbued with the Love of the Lord.
ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ। ਇਤੁ ਰੰਗਿ ਰਾਤਉ = ਇਸ ਰੰਗ ਵਿਚ ਰੱਤਾ ਹੋਇਆ।
ਮਸਤਕਿ ਨੀਸਾਣੁ ਸਚਉ ਕਰਮੁ ਕਲੵ ਜੋੜਿ ਕਰ ਧੵਾਇਅਉ ॥
On His forehead is the true insignia of the Lord's Mercy; with his palms pressed together, KALL meditates on Him.
(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ, ਮਸਤਕਿ = ਮੱਥੇ ਉੱਤੇ। ਸਚਉ ਕਰਮੁ = ਸੱਚੀ ਬਖ਼ਸ਼ਸ਼, ਸਦਾ ਕਾਇਮ ਰਹਿਣ ਵਾਲੀ ਬਖ਼ਸ਼ਸ਼। ਜੋੜਿ ਕਰ = ਹੱਥ ਜੋੜ ਕੇ (ਲਫ਼ਜ਼ 'ਕਰ' ਬਹੁ-ਵਚਨ)। ਧ੍ਯ੍ਯਾਇਅਉ = (ਗੁਰੂ ਅਮਰਦਾਸ ਜੀ ਨੂੰ) ਸਿਮਰਦਾ ਹੈ।
ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
Whoever meets with the Guru, the certified True Guru, has all his desires fulfilled. ||9||
ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ॥੯॥ ਪਰਸਿਅਉ = (ਜਿਸ ਨੇ) ਪਰਸਿਆ ਹੈ। ਸਤਿਗੁਰ ਤਿਲਕੁ = ਸ਼ਿਰੋਮਣੀ ਗੁਰੂ। ਤਿਨਿ = ਉਸ (ਮਨੁੱਖ) ਨੇ ॥੯॥