ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥
The Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
(ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ। ਨਾਵਣੁ = (ਤੀਰਥਾਂ ਦਾ) ਇਸ਼ਨਾਨ। ਚਾਯ = ਉਤਸ਼ਾਹ। ਮੁਖਿ = ਮੂੰਹ ਵਿਚ। ਮਿਸ੍ਟ = ਮਿੱਠੀ।
ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥
Blessed is service to the True Guru; by His Grace, the State of the Unfathomable Lord is known.
ਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ। ਧਨਿ ਸਤਿਗੁਰੁ = ਧੰਨ ਗੁਰੂ (ਅੰਗਦ ਦੇਵ) ਜੀ। ਜਿਸੁ ਪਸਾਇ = ਜਿਸ ਦੀ ਕ੍ਰਿਪਾ ਨਾਲ। ਗਤਿ ਅਗਮ = ਅਗਮ ਹਰੀ ਦੀ ਗਤਿ। ਅਗਮ = ਅਪਹੁੰਚ।
ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥
All Your generations are totally saved; You dwell in the Naam, the Name of the Lord.
(ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ। ਕੁਲ ਸੰਬੂਹ = ਕੁਲਾਂ ਦੇ ਸਮੂਹ, ਸਾਰੀਆਂ ਕੁਲਾਂ। ਸਮੁਧਰੈ = ਤਾਰ ਦਿੱਤੀਆਂ ਹਨ। ਪਾਯਉ = ਪ੍ਰਾਪਤ ਕੀਤਾ ਹੈ। ਨਾਮ ਨਿਵਾਸੁ = (ਹਿਰਦੇ ਵਿਚ) ਨਾਮ ਦਾ ਨਿਵਾਸ।
ਸਕਯਥੁ ਜਨਮੁ ਕਲੵੁਚਰੈ ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥
So speaks KALL: fruitful is the life of one who meets with Guru Amar Daas, radiant with the Light of God. ||8||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥ ਸਕਯਥੁ = ਸਕਾਰਥਾ, ਸਫਲ। ਕਲ੍ਯ੍ਯੁਚਰੈ = ਕਲ੍ਯ੍ਯ ਆਖਦਾ ਹੈ। ਪਰਸ੍ਯ੍ਯਿਉ = (ਜਿਸ ਨੇ) ਪਰਸਿਆ ਹੈ। ਅਮਰ ਪ੍ਰਗਾਸੁ = ਪ੍ਰਕਾਸ਼ ਸਰੂਪ ਅਮਰਦਾਸ ਜੀ ਨੂੰ ॥੮॥