ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥
He is the Warrior Hero of Truth, humility is His Power. His Loving Nature inspires the Congregation with deep and profound understanding; He is absorbed in the Lord, free of hate and vengeance.
(ਗੁਰੂ ਅਮਰਦਾਸ) ਸੱਤਿ ਦਾ ਸੂਰਮਾ ਹੈ (ਭਾਵ, ਨਾਮ ਦਾ ਪੂਰਨ ਰਸੀਆ), ਸੀਲਵੰਤ ਹੈ, ਸ਼ਾਂਤ ਸੁਭਾਉ ਵਿਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ, ਡੂੰਘੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿਚ ਜੁੜਿਆ ਹੋਇਆ ਹੈ; ਸਤਿ ਸੂਰਉ = ਸਤਿ ਦਾ ਸੂਰਮਾ। ਸੀਲ = ਮਿੱਠਾ ਸੁਭਾਉ। ਬਲਵੰਤੁ ਸਤ ਭਾਇ = ਸ਼ਾਂਤ ਸੁਭਾਉ ਵਿਚ ਤੱਕੜਾ। ਸੰਗਤਿ ਸਘਨ = ਸਘਨ ਸੰਗਤ ਵਾਲਾ, ਵੱਡੀਆਂ ਸੰਗਤਾਂ ਵਾਲਾ। ਗਰੂਆ ਮਤਿ = ਡੂੰਘੀ ਮੱਤ ਵਾਲਾ। ਨਿਰਵੈਰਿ = ਨਿਰਵੈਰ (ਹਰੀ) ਵਿਚ।
ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ ॥
Patience has been His white banner since the beginning of time, planted on the bridge to heaven.
ਜਿਸ ਦਾ (ਭਾਵ, ਗੁਰੂ ਅਮਰਦਾਸ ਜੀ ਦਾ) ਧੁਰ ਦਰਗਾਹ ਤੋਂ ਧੀਰਜ ਰੂਪ ਝੰਡਾ ਬੈਕੁੰਠ ਦੇ ਪੁਲ ਤੇ ਬਣਿਆ ਹੋਇਆ ਹੈ (ਭਾਵ, ਗੁਰੂ ਅਮਰਦਾਸ ਜੀ ਦੀ ਧੀਰਜ ਤੋਂ ਸਿਖਿਆ ਲੈ ਕੇ ਸੇਵਕ ਜਨ ਸੰਸਾਰ ਤੋਂ ਪਾਰ ਲੰਘ ਕੇ ਮੁਕਤ ਹੁੰਦੇ ਹਨ। ਗੁਰੂ ਅਮਰਦਾਸ ਜੀ ਦੀ ਧੀਰਜ ਸੇਵਕਾਂ ਦੀ, ਝੰਡਾ-ਰੂਪ ਹੋ ਕੇ, ਅਗਵਾਈ ਕਰ ਰਹੀ ਹੈ)। ਧੁਰਿ = ਧੁਰ ਤੋਂ। ਧੀਰਜੁ ਧਵਲੁ ਧੁਜਾ = ਧੀਰਜ (ਰੂਪ) ਸਫ਼ੈਦ ਝੰਡਾ। ਸੇਤਿ ਬੈਕੁੰਠ = ਬੈਕੁੰਠ ਦੇ ਪੁਲ ਉੱਤੇ। ਸੇਤਿ = ਪੁਲ ਉੱਤੇ। ਬੀਣਾ = ਬਣਿਆ ਹੋਇਆ ਹੈ। ਧਵਲੁ = ਸਫ਼ੈਦ। ਧੁਜਾ = ਝੰਡਾ।
ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ ॥
The Saints meet their Beloved Guru, who is united with the Creator Lord.
ਜਿਸ (ਗੁਰੂ ਅਮਰਦਾਸ ਜੀ) ਦਾ ਕਰਤਾਰ ਨਾਲ ਸੰਜੋਗ ਬਣਿਆ ਹੋਇਆ ਹੈ, ਉਸ ਪਿਆਰ-ਸਰੂਪ ਗੁਰੂ ਨੂੰ ਸੰਤ ਜਨ ਪਰਸਦੇ ਹਨ, ਪਰਸਹਿ ਸੰਤ = ਸੰਤ ਜਨ ਪਰਸਦੇ ਹਨ। ਪਿਆਰੁ = ਪਿਆਰ-ਰੂਪ ਗੁਰੂ ਅਮਰਦਾਸ ਜੀ ਨੂੰ। ਜਿਹ = ਜਿਸ ਗੁਰੂ ਅਮਰਦਾਸ ਜੀ ਦਾ। ਕਰਤਾਰਹ ਸੰਜੋਗੁ = ਕਰਤਾਰ ਨਾਲ ਮਿਲਾਪ।
ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ ॥੭॥
Serving the True Guru, they find peace; Guru Amar Daas has given them this ability. ||7||
ਸਤਿਗੁਰੂ ਨੂੰ ਸੇਵ ਕੇ ਸੁਖ ਪਾਂਦੇ ਹਨ, ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਸ ਜੋਗ ਬਣਾ ਦਿੱਤਾ ॥੭॥ ਸੇਵਿ = ਸਿਮਰ ਕੇ, ਸੇਵਾ ਕਰ ਕੇ। ਅਮਰਿ ਗੁਰਿ = ਗੁਰੂ ਅਮਰ (ਦਾਸ ਜੀ) ਨੇ। ਜੋਗੁ = ਲਾਇਕ ॥੭॥