ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ

The thirty-one million gods meditate on the Naam, along with the Siddhas and seekers; the Naam supports solar systems and galaxies.

ਪਰਮਾਤਮਾ ਦੇ ਨਾਮ ਨੂੰ ਤੇਤੀ ਕਰੋੜ ਦੇਵਤੇ ਸਾਧਿਕ ਸਿੱਧ ਤੇ ਮਨੁੱਖ ਧਿਆਉਂਦੇ ਹਨ। ਹਰੀ ਦੇ ਨਾਮ ਨੇ ਹੀ ਸਾਰੇ ਖੰਡ ਬ੍ਰਹਮੰਡ (ਭਾਵ, ਸਾਰੇ ਲੋਕ) ਟਿਕਾਏ ਹੋਏ ਹਨ। ਤੇਤੀਸ = ਤੇਤੀ ਕਰੋੜ। ਨਾਮਿ = ਨਾਮ ਨੇ। ਧਾਰੇ = ਟਿਕਾਏ ਹੋਏ ਹਨ।

ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ

One who meditates on the Naam in Samaadhi, endures sorrow and joy as one and the same.

ਜਿਨ੍ਹਾਂ ਨੇ ਹਰੀ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਖ਼ੁਸ਼ੀ ਤੇ ਚਿੰਤਾ ਨੂੰ ਇਕ ਸਮਾਨ ਜਰਿਆ ਹੈ। ਜਹ = ਜਿਨ੍ਹਾਂ ਨੇ। ਸਮਾਧਿਓ = ਜਪਿਆ ਹੈ। ਹਰਖੁ ਸੋਗੁ = ਖ਼ੁਸ਼ੀ ਤੇ ਗ਼ਮੀ, ਆਨੰਦ ਤੇ ਚਿੰਤਾ। ਸਮ ਕਰਿ = ਇੱਕੋ ਜਿਹੇ ਕਰ ਕੇ, ਇਕ ਸਮਾਨ। ਸਹਾਰੇ = ਜਰੇ ਹਨ।

ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ

The Naam is the most sublime of all; the devotees remain lovingly attuned to it.

(ਸਾਰੇ ਪਦਾਰਥਾਂ ਵਿਚੋਂ) ਸਰਬ-ਵਿਆਪਕ ਹਰੀ ਦਾ ਨਾਮ-ਪਦਾਰਥ ਉੱਤਮ ਹੈ, ਭਗਤ ਜਨ ਇਸ ਨਾਮ ਵਿਚ ਬ੍ਰਿਤੀ ਜੋੜ ਕੇ ਟਿਕ ਰਹੇ ਹਨ। ਸਿਰੋਮਣਿ = ਸ੍ਰੇਸ਼ਟ, ਉੱਤਮ। ਸਰਬ ਮੈ = ਸਾਰਿਆਂ ਵਿਚ ਵਿਆਪਕ। ਲਿਵ ਧਾਰਿ = ਲਿਵ ਲਾ ਕੇ, ਬ੍ਰਿਤੀ ਜੋੜ ਕੇ। ਰਹੇ = ਟਿਕ ਰਹੇ ਹਨ।

ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ ॥੬॥

Guru Amar Daas was blessed with the treasure of the Naam, by the Creator Lord, in His Pleasure. ||6||

ਹੇ ਗੁਰੂ ਅਮਰਦਾਸ! ਉਹੀ ਨਾਮ-ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ (ਤੈਨੂੰ) ਦਿੱਤਾ ਹੈ ॥੬॥ ਪਦਾਰਥੁ = ਵਸਤੁ। ਅਮਰ ਗੁਰ = ਹੇ ਗੁਰੂ ਅਮਰਦਾਸ! ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਕਰਤਾਰਿ = ਕਰਤਾਰ ਨੇ ॥੬॥