ਚੌਪਈ ॥

Chaupaee

ਚੌਪਈ:

ਤਬੈ ਰਾਇ ਯੌ ਬਚਨ ਉਚਾਰੇ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ

ਗਹਿ ਲ︀ਯਾਵਹੁ ਤਿਹ ਤੀਰ ਹਮਾਰੇ ॥

The Raja ordered thus, ‘Go and get her and also bring my shoes and robe.

ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲੈ ਆਓ।

ਪਨੀ ਪਾਮਰੀ ਸੰਗ ਲੈ ਐਯਹੁ ॥

ਜੁਤੀ ਤੇ ਪਾਮਰੀ ਵੀ ਨਾਲ ਲਿਆਉਣਾ

ਮੋਰਿ ਕਹੇ ਬਿਨੁ ਤ੍ਰਾਸ ਨ ਦੈਯਹੁ ॥੫॥

‘Bring her straight to me without reprimanding her.’(5)

ਅਤੇ ਮੇਰੇ ਕਹੇ ਬਿਨਾ ਉਸ ਨੂੰ ਨਹੀਂ ਡਰਾਉਣਾ ॥੫॥