ਉਜੈਨ ਰਾਜਾ ਕੀ ਦੁਹਿਤਾ ਕੋ ਬ︀ਯਾਹ ਕਥਨੰ ॥
Now begins the description about the Marriage of the daughter of the king of Ujjain
ਉਜੈਨ ਰਾਜੇ ਦੀ ਪੁੱਤਰੀ ਦੇ ਵਿਆਹ ਦਾ ਕਥਨ
ਸਵੈਯਾ ॥
SWAYYA
ਸਵੈਯਾ:
ਪੰਡੁ ਕੇ ਪੁਤ੍ਰਨ ਤੇ ਅਰੁ ਕੁੰਤੀ ਤੇ ਲੈ ਕੇ ਬਿਦਾ ਘਨਿ ਸ︀ਯਾਮ ਸਿਧਾਯੋ ॥
After bidding farewell to Pandavas and Kunti, Krishna reached the city to Ujjain
ਪੰਡੁ ਦੇ ਪੁੱਤਰਾਂ ਅਤੇ ਕੁੰਤੀ ਤੋਂ ਵਿਦਾਇਗੀ ਲੈ ਕੇ ਸ੍ਰੀ ਕ੍ਰਿਸ਼ਨ ਤੁਰ ਪਏ।
ਭੂਪ ਉਜੈਨ ਪੁਰੀ ਕੋ ਜਹਾ ਕਬਿ ਸ︀ਯਾਮ ਕਹੈ ਤਿਹ ਪੈ ਚਲਿ ਆਯੋ ॥
Duryodhana desired in his mind to wed the daughter of the king of Ujjain
ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਉਜੈਨ ਨਗਰ ਦਾ ਰਾਜਾ (ਰਹਿੰਦਾ ਸੀ) ਉਸ ਕੋਲ (ਸ੍ਰੀ ਕ੍ਰਿਸ਼ਨ) ਚਲ ਕੇ ਆ ਗਏ।
ਤਾ ਦੁਹਿਤਾ ਹੂ ਕੋ ਬ︀ਯਾਹਨ ਕਾਜ ਦੁਰਜੋਧਨ ਹੂ ਕੋ ਭੀ ਚਿਤੁ ਲੁਭਾਯੋ ॥
ਉਸ ਦੀ ਪੁੱਤਰੀ ਨੂੰ ਵਿਆਹੁਣ ਲਈ ਦੁਰਯੋਧਨ ਦਾ ਚਿਤ ਵੀ ਲੁਭਾਇਆ ਸੀ।
ਸੈਨ ਬਨਾਇ ਭਲੀ ਅਪਨੀ ਤਿਹ ਬ︀ਯਾਹਨ ਕਉ ਇਤ ਤੇ ਇਹ ਧਾਯੋ ॥੨੦੯੮॥
He also came to this side for this purpose bringing alongwith him his bedecked army.2098.
ਇਸ ਲਈ ਚੰਗੀ ਤਰ੍ਹਾਂ ਆਪਣੀ ਸੈਨਾ ਤਿਆਰ ਕਰ ਕੇ, ਉਸ ਨੂੰ ਵਿਆਹੁਣ ਲਈ ਇਧਰੋਂ ਇਹ (ਦੁਰਯੋਧਨ) ਵੀ ਚੜ੍ਹ ਕੇ ਆ ਗਿਆ ॥੨੦੯੮॥
ਸਜਿ ਸੈਨ ਦੁਰਜੋਧਨ ਆਯੋ ਉਤੇ ਪੁਰ ਤਾਹੀ ਇਤੈ ਬ੍ਰਿਜ ਨਾਇਕ ਆਏ ॥
From that side Duryodhana came alongwith his army and from this side Krishna reached there
ਉਧਰੋਂ ਦੁਰਯੋਧਨ ਸੈਨਾ ਤਿਆਰ ਕਰ ਕੇ ਆ ਗਿਆ ਅਤੇ ਇਧਰੋਂ ਸ੍ਰੀ ਕ੍ਰਿਸ਼ਨ ਉਸ ਨਗਰ ਵਿਚ ਆ ਗਏ।
ਭੂਪਤਿ ਅਉਰ ਬਡੇ ਬਲਵੰਡ ਸੁ ਵਾਹ ਬਿਯਾਹ ਕਉ ਦੇਖਨ ਧਾਏ ॥
Many other great kings came to see the wedding,
ਉਸ ਵਿਆਹ ਨੂੰ ਵੇਖਣ ਲਈ ਹੋਰ ਵੀ ਰਾਜੇ ਅਤੇ ਬਲਵਾਨ ਸੂਰਮੇ ਆ ਪਹੁੰਚੇ।
ਸ︀ਯਾਮ ਭਨੈ ਤਿਹ ਕੀ ਭਗਨੀ ਤਿਹ ਆਨੰਦ ਦੁੰਦਭਿ ਕੋਟਿ ਬਜਾਏ ॥
And caused their drums to be beaten in felicitation of the marriage of king’s daughter
(ਕਵੀ) ਸ਼ਿਆਮ ਕਹਿੰਦੇ ਹਨ, ਉਥੋਂ ਦੀ ਧੀ ਜਾਂ ਭੈਣ (ਦੇ ਵਿਆਹ) ਲਈ ਉਨ੍ਹਾਂ ਨੇ ਖੁਸ਼ੀ ਦੇ ਕਰੋੜਾਂ ਨਗਾਰੇ ਵਜਾਏ।
ਤਉ ਹੀ ਲਉ ਸ︀ਯਾਮ ਜੀ ਬ︀ਯਾਹ ਕੈ ਤਾਹ ਕੋ ਪਾਰਥ ਲੈ ਸੰਗਿ ਅਉਧਿ ਸਿਧਾਏ ॥੨੦੯੯॥
Then Krishna after marrying the king’s daughter came back to Ayodhya alongwith Arjuna.2099.
ਇਤਨੇ ਚਿਰ ਨੂੰ ਸ੍ਰੀ ਕ੍ਰਿਸ਼ਨ ਉਸ ਨੂੰ ਵਿਆਹ ਕੇ ਅਰਜਨ ਨਾਲ ਅਯੋਧਿਆ ਨੂੰ ਚਲੇ ਗਏ ॥੨੦੯੯॥