ਚੌਪਈ

CHAUPAI

ਚੌਪਈ:

ਜਬ ਜਦੁਬੀਰ ਅਜੁਧਿਆ ਆਯੋ

ਜਦ ਸ੍ਰੀ ਕ੍ਰਿਸ਼ਨ ਅਯੋਧਿਆ ਆਏ,

ਸੁਨਿ ਭੂਪਤਿ ਲੈਬੇ ਕਹੁ ਧਾਯੋ

When Krishna came to Ayodhya, then the king himself went to welcome him and bring him

(ਤਾਂ ਉਥੋਂ ਦਾ) ਰਾਜਾ ਸੁਣ ਕੇ ਅਗੋਂ ਲੈਣ ਨੂੰ ਆਇਆ।

ਸਿੰਘਾਸਨ ਅਪਨੇ ਬੈਠਾਰਿਯੋ

(ਉਨ੍ਹਾਂ ਨੂੰ) ਆਪਣੇ ਸਿੰਘਾਸਨ ਉਤੇ ਬਿਠਾਇਆ

ਚਿਤ ਕੋ ਸੋਕ ਦੂਰ ਕਰਿ ਡਾਰਿਯੋ ॥੨੧੦੦॥

He got him seated on his throne and destroyed his afflictions.2100.

ਅਤੇ (ਆਪਣੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੨੧੦੦॥

ਚਰਨ ਪ੍ਰਭੂ ਕੇ ਗਹਿ ਕਰ ਰਹਿਯੋ

(ਉਸ ਨੇ) ਸ੍ਰੀ ਕ੍ਰਿਸ਼ਨ ਦੇ ਚਰਨ ਪਕੜ ਲਏ

ਤੁਮ ਦਰਸਨ ਪਾਵਤ ਦੁਖ ਬਹਿਯੋ

He caught hold of the feet of the lord and said, “My suffering have ended after having your sight

(ਅਤੇ ਕਹਿਣ ਲਗਾ) ਤੁਹਾਡੇ ਦਰਸ਼ਨ ਪ੍ਰਾਪਤ ਕਰਨ ਨਾਲ (ਮੇਰਾ) ਦੁਖ ਚਲਾ ਗਿਆ ਹੈ।

ਅਰੁ ਨ੍ਰਿਪ ਚਿਤ ਮੈ ਪ੍ਰੇਮ ਬਢਾਯੋ

ਰਾਜੇ ਨੇ (ਆਪਣੇ) ਚਿਤ ਵਿਚ ਪ੍ਰੇਮ ਨੂੰ ਵਧਾਇਆ

ਮਨ ਅਪਨੋ ਸੰਗਿ ਸ︀ਯਾਮ ਮਿਲਾਯੋ ॥੨੧੦੧॥

” He absorbed his mind in Krishna, thus increasing his love for him.2101.

ਅਤੇ ਆਪਣੇ ਮਨ ਨੂੰ ਸ੍ਰੀ ਕ੍ਰਿਸ਼ਨ ਨਾਲ ਜੋੜ ਦਿੱਤਾ ॥੨੧੦੧॥