ਕਾਨ੍ਰਹ ਜੂ ਬਾਚ ਨ੍ਰਿਪ ਸੋ

Speech of Krishna addressed to the king:

ਸ੍ਰੀ ਕ੍ਰਿਸ਼ਨ ਨੇ ਰਾਜੇ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਦੇਖ ਕੈ ਪ੍ਰੀਤਿ ਨ੍ਰਿਪੋਤਮ ਕੀ ਹਸਿ ਕੈ ਤਿਹ ਸੋ ਇਮ ਸ︀ਯਾਮ ਉਚਾਰੋ

Seeing the love of the king, Krishna said smilingly to him

ਸ੍ਰੇਸ਼ਠ ਰਾਜੇ ਦੀ ਪ੍ਰੀਤ ਨੂੰ ਵੇਖ ਕੇ, ਸ੍ਰੀ ਕ੍ਰਿਸ਼ਨ ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ,

ਹੋ ਤੁਮ ਰਾਘਵ ਕੇ ਕੁਲ ਤੇ ਜਿਨਿ ਰਾਵਨ ਸੋ ਰਿਸਿ ਸਤ੍ਰ ਪਛਾਰੋ

“O king! you belong to the clan of Rama, who, on being enraged, had killed enemies like Ravana

(ਹੇ ਰਾਜਨ!) ਤੁਸੀਂ ਰਾਮਚੰਦਰ ਦੀ ਕੁਲ ਵਿਚੋਂ ਹੋ ਜਿਨ੍ਹਾਂ ਨੇ ਕ੍ਰੋਧਿਤ ਹੋ ਕੇ ਰਾਵਣ ਵਰਗੇ ਛਤ੍ਰੀ ਨੂੰ ਪਛਾੜ ਦਿੱਤਾ ਸੀ।

ਮਾਗਵੋ ਛਤ੍ਰਨ ਕੋ ਕਹਿਯੋ ਤਊ ਮਾਗਤਿ ਹੋ ਨਹਿ ਸੰਕ ਬਿਚਾਰੋ

ਛਤ੍ਰੀਆਂ ਵਾਸਤੇ ਮੰਗਣਾ ਨਹੀਂ ਕਿਹਾ ਗਿਆ, (ਪਰ) ਤਾਂ ਵੀ (ਕਿਸੇ ਤਰ੍ਹਾਂ ਦੀ) ਸ਼ੰਕਾ ਵਿਚਾਰੇ ਬਿਨਾ (ਮੈਂ) ਮੰਗਦਾ ਹਾਂ।

ਅਪਨੀ ਦੈ ਦੁਹਿਤਾ ਹਮ ਕਉ ਤਿਹ ਕਉ ਚਿਤ ਚਾਹਤ ਹੈ ਸੁ ਹਮਾਰੋ ॥੨੧੦੨॥

“The Kshatriyas do not beg, but still I ask unhesitatingly and request you to marry your daughter with me according to my desire.”2102.

(ਤੁਸੀਂ) ਆਪਣੀ ਪੁੱਤਰੀ ਮੈਨੂੰ ਦਿਓ (ਕਿਉਂਕਿ) ਉਸ ਨੂੰ ਮੇਰਾ ਚਿਤ ਬਹੁਤ ਚਾਹੁੰਦਾ ਹੈ ॥੨੧੦੨॥