ਚੌਪਈ

Chaupaee

ਚੌਪਈ:

ਜਹਾਗੀਰ ਤਕਿ ਤੁਪਕਿ ਚਲਾਈ

(ਉਸ ਨੂੰ) ਵੇਖ ਕੇ ਜਹਾਂਗੀਰ ਨੇ ਬੰਦੂਕ ਚਲਾਈ,

ਸੋ ਨਹਿ ਲਗੀ ਸਿੰਘ ਕੇ ਜਾਈ

Jehangir aimed and shot but could not hit the lion,

ਪਰ ਉਹ ਸ਼ੇਰ ਨੂੰ ਜਾ ਕੇ ਨਾ ਲਗੀ।

ਅਧਿਕ ਕੋਪ ਕਰਿ ਕੇਹਰਿ ਧਾਯੋ

ਬਹੁਤ ਕ੍ਰੋਧਿਤ ਹੋ ਕੇ ਸ਼ੇਰ ਭਜਿਆ

ਪਾਤਿਸਾਹ ਕੇ ਊਪਰ ਆਯੋ ॥੧੭॥

The lion was infuriated and jumped towards the Emperor.(17)

ਅਤੇ ਬਾਦਸ਼ਾਹ ਦੇ ਉਪਰ ਆਇਆ ॥੧੭॥

ਹਰਿ ਧਾਵਤ ਹਥਿਨੀ ਭਜਿ ਗਈ

ਸ਼ੇਰ ਦੇ ਆਉਂਦਿਆਂ ਹੀ ਹਥਣੀ ਦੌੜ ਗਈ

ਨੂਰ ਜਹਾਦਿਕ ਠਾਢ ਪਈ

The she-elephant ran away. Noor Jehan was stunned.

ਅਤੇ ਨੂਰ ਜਹਾਂ ਆਦਿਕ ਕੋਈ ਵੀ ਠਹਿਰ ਨਾ ਸਕੀ।

ਜੋਧ ਬਾਇ ਯਹ ਤਾਹਿ ਨਿਹਾਰਿਯੋ

ਤਦੋਂ ਜੋਧਾਬਾਈ ਨੇ ਇਹ (ਸਥਿਤੀ) ਵੇਖੀ

ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ ॥੧੮॥

When Jodha Bai noticed, she aimed and shot the gun.(18)

ਅਤੇ ਉਸ (ਸ਼ੇਰ) ਨੂੰ ਬੰਦੂਕ ਦੀ ਗੋਲੀ ਮਾਰੀ ॥੧੮॥