ਸੰਗਿ ਨ ਚਾਲਸਿ ਤੇਰੈ ਧਨਾ ॥

Your wealth shall not go with you;

ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,

ਤੂੰ ਕਿਆ ਲਪਟਾਵਹਿ ਮੂਰਖ ਮਨਾ ॥

why do you cling to it, you fool?

ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ? ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ?

ਸੁਤ ਮੀਤ ਕੁਟੰਬ ਅਰੁ ਬਨਿਤਾ ॥

Children, friends, family and spouse

ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ; ਸੁਤ = ਪੁੱਤਰ। ਕੁਟੰਬ = ਪਰਵਾਰ। ਬਨਿਤਾ = ਇਸਤ੍ਰੀ।

ਇਨ ਤੇ ਕਹਹੁ ਤੁਮ ਕਵਨ ਸਨਾਥਾ ॥

who of these shall accompany you?

ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ? ਇਨ ਤੇ = ਇਹਨਾਂ ਵਿਚੋਂ। ਸਨਾਥਾ = ਖਸਮ ਵਾਲਾ।

ਰਾਜ ਰੰਗ ਮਾਇਆ ਬਿਸਥਾਰ ॥

Power, pleasure, and the vast expanse of Maya

ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ-

ਇਨ ਤੇ ਕਹਹੁ ਕਵਨ ਛੁਟਕਾਰ ॥

who has ever escaped from these?

ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ? ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ। ਕਹਹੁ = ਦੱਸੋ।

ਅਸੁ ਹਸਤੀ ਰਥ ਅਸਵਾਰੀ ॥

Horses, elephants, chariots and pageantry

ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ- ਅਸੁ = ਘੋੜੇ। ਹਸਤੀ = ਹਾਥੀ।

ਝੂਠਾ ਡੰਫੁ ਝੂਠੁ ਪਾਸਾਰੀ ॥

- false shows and false displays.

ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ। ਡੰਫੁ = ਦਿਖਾਵਾ। ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ।

ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥

The fool does not acknowledge the One who gave this;

ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ, ਬਿਗਾਨਾ = ਬੇ-ਗਿਆਨਾ, ਮੂਰਖ।

ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥

forgetting the Naam, O Nanak, he will repent in the end. ||5||

ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ ॥੫॥