ਤਤੁ ਬੀਚਾਰੁ ਕਹੈ ਜਨੁ ਸਾਚਾ ॥

One who contemplates the essence of reality, is said to be the true person.

ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ, ਤਤੁ {Skt. तत्व} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ)।

ਜਨਮਿ ਮਰੈ ਸੋ ਕਾਚੋ ਕਾਚਾ ॥

Birth and death are the lot of the false and the insincere.

ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ। ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ।

ਆਵਾ ਗਵਨੁ ਮਿਟੈ ਪ੍ਰਭ ਸੇਵ ॥

Coming and going in reincarnation is ended by serving God.

ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ; ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ।

ਆਪੁ ਤਿਆਗਿ ਸਰਨਿ ਗੁਰਦੇਵ ॥

Give up your selfishness and conceit, and seek the Sanctuary of the Divine Guru.

ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ) ਆਪੁ = ਆਪਾ-ਭਾਵ।

ਇਉ ਰਤਨ ਜਨਮ ਕਾ ਹੋਇ ਉਧਾਰੁ ॥

Thus the jewel of this human life is saved.

ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਰਤਨ ਜਨਮ = ਕੀਮਤੀ ਮਨੁੱਖਾ ਜਨਮ।

ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥

Remember the Lord, Har, Har, the Support of the breath of life.

(ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।

ਅਨਿਕ ਉਪਾਵ ਨ ਛੂਟਨਹਾਰੇ ॥

By all sorts of efforts, people are not saved

ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;

ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥

not by studying the Simritees, the Shaastras or the Vedas.

ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)

ਹਰਿ ਕੀ ਭਗਤਿ ਕਰਹੁ ਮਨੁ ਲਾਇ ॥

Worship the Lord with whole-hearted devotion.

ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।

ਮਨਿ ਬੰਛਤ ਨਾਨਕ ਫਲ ਪਾਇ ॥੪॥

O Nanak, you shall obtain the fruits of your mind's desire. ||4||

(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥ ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ ॥੪॥