ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ

The lotus flower floats untouched upon the surface of the water, and the duck swims through the stream;

ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ) ਨਿਰਾਲਮੁ = ਨਿਰਾਲੰਭ, (ਨਿਰ-ਆਲੰਭ) ਨਿਰ-ਆਸਰਾ, ਨਿਰਾਲਾ, (ਨਿਰ-ਆਲਯ) ਵੱਖਰਾ। ਨੈ = ਨਈ, ਨਦੀ ਵਿਚ। ਸਾਣੇ = ਜਿਵੇਂ।

ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ

with one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.

ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ। ਸਬਦਿ = ਸ਼ਬਦ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਜਪ ਕੇ।

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ

One who lives alone, as a hermit, enshrining the One Lord in his mind, remaining unaffected by hope in the midst of hope,

(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।

ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥

sees and inspires others to see the inaccessible, unfathomable Lord. Nanak is his slave. ||5||

(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥ ਅਗਮੁ = ਅ-ਗਮ, ਜਿਸ ਤਕ ਜਾਇਆ ਨ ਜਾ ਸਕੇ {ਗਮ = ਜਾਣਾ}। ਅਗੋਚਰ = ਅ-ਗੋ-ਚਰ {ਅ = ਨਹੀਂ। ਗੋ = ਗਿਆਨ ਇੰਦ੍ਰੇ। ਚਰ = ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। (ਨੋਟ: ਦੂਜੀ ਅਤੇ ਚੌਥੀ ਤੁਕ ਦੇ ਲਫ਼ਜ਼ "ਨਾਨਕ" ਅਤੇ "ਨਾਨਕੁ" ਵਿਚ ਫ਼ਰਕ ਪਾਠਕ-ਜਨ ਚੇਤੇ ਰੱਖਣ) ॥੫॥

ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ

"Listen, Lord, to our prayer. We seek your true opinion.

(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ; ਸਾਚੁ = ਸਹੀ, ਠੀਕ।

ਰੋਸੁ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ

Don't be angry with us - please tell us: How can we find the Guru's Door?"

ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)? ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ।

ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ

This fickle mind sits in its true home, O Nanak, through the Support of the Naam, the Name of the Lord.

(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ। ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ।

ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥

The Creator Himself unites us in Union, and inspires us to love the Truth. ||6||

(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥ ਸਾਚਿ = ਸੱਚੇ ਪ੍ਰਭੂ ਵਿਚ ॥੬॥