ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ

"Away from stores and highways, we live in the woods, among plants and trees.

(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ, ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ।

ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ

For food, we take fruits and roots. This is the spiritual wisdom spoken by the renunciates.

ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ। ਕੰਦ = ਧਰਤੀ ਦੇ ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ ਮੂਲੁ = ਮੂਲੀ। ਅਹਾਰੋ = ਖ਼ੁਰਾਕ। ਅਉਧੂ = ਵਿਰਕਤ, ਜੋਗੀ। ਬੋਲੈ = (ਭਾਵ,) ਬੋਲਿਆ।

ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਲਾਗੈ ਕਾਈ

We bathe at sacred shrines of pilgrimage, and obtain the fruits of peace; not even an iota of filth sticks to us.

ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਤੀਰਥਿ = ਤੀਰਥ ਉਤੇ।

ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥

Luhaareepaa, the disciple of Gorakh says, this is the Way of Yoga." ||7||

ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥ ਗੋਰਖ ਪੂਤੁ = ਗੋਰਖਨਾਥ ਦਾ ਚੇਲਾ। ਸਾਈ = ਇਹੀ ॥੭॥

ਹਾਟੀ ਬਾਟੀ ਨੀਦ ਆਵੈ ਪਰ ਘਰਿ ਚਿਤੁ ਡੋੁਲਾਈ

In the stores and on the road, do not sleep; do not let your consciousness covet anyone else's home.

(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ; ਡਲਾਈ = ਅੱਖਰ 'ਡ' ਦੇ ਨਾਲ ਦੋ 'ਲਗਾਂ' ਹਨ, (ੋ) ਅਤੇ (ੁ)। ਲਫ਼ਜ਼ ਦੀ ਅਸਲ 'ਲਗ' (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਪੂਰਾ ਰੱਖਣ ਲਈ (ੁ) ਪੜ੍ਹਨਾ ਹੈ।

ਬਿਨੁ ਨਾਵੈ ਮਨੁ ਟੇਕ ਟਿਕਈ ਨਾਨਕ ਭੂਖ ਜਾਈ

Without the Name, the mind has no firm support; O Nanak, this hunger never departs.

(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ। ਭੂਖ = ਤ੍ਰਿਸ਼ਨਾ, ਲਾਲਚ।

ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ

The Guru has revealed the stores and the city within the home of my own heart, where I intuitively carry on the true trade.

(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ। ਹਾਟੁ = (ਅਸਲੀ ਵਪਾਰ 'ਨਾਮ' ਵਿਹਾਝਣ ਵਾਸਤੇ) ਦੁਕਾਨ। ਪਟਣੁ = ਸ਼ਹਿਰ। ਸਹਜੇ = ਸਹਿਜ, ਸਹਜ-ਅਵਸਥਾ ਵਿਚ ਟਿਕ ਕੇ, ਅਡੋਲ ਰਹਿ ਕੇ।

ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥

Sleep little, and eat little; O Nanak, this is the essence of wisdom. ||8||

ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥ ਖੰਡਿਤ = ਘੱਟ ਕੀਤੀ ਹੋਈ। ਅਲਪ = ਥੋੜ੍ਹਾ ॥੮॥