ਸਵਈਏ ਮਹਲੇ ਦੂਜੇ ਕੇ

Swaiyas In Praise Of The Second Mehl:

ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ

Blessed is the Primal Lord God, the Creator, the All-powerful Cause of causes.

ਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ। ਪੁਰਖੁ = ਵਿਆਪਕ ਹਰੀ। ਕਾਰਣ ਕਰਣ = ਸ੍ਰਿਸ਼ਟੀ ਦਾ ਕਾਰਣ, ਸ੍ਰਿਸ਼ਟੀ ਦਾ ਸਿਰਜਣਹਾਰ। ਸਮਰਥੋ = ਸਮਰੱਥਾ ਵਾਲਾ, ਸਾਰੀਆ ਤਾਕਤਾਂ ਦਾ ਮਾਲਕ।

ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ

Blessed is the True Guru Nanak, who placed His hand upon Your forehead.

ਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ। ਮਸਤਕਿ ਤੁਮ = ਤੇਰੇ ਮੱਥੇ ਉੱਤੇ (ਹੇ ਗੁਰੂ ਅੰਗਦ!)। ਜਿਨਿ = ਜਿਸ (ਗੁਰੂ ਨਾਨਕ) ਨੇ।

ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ

When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.

ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ। ਅਮਿਉ = ਅੰਮ੍ਰਿਤ। ਵੁਠਉ = ਵੱਸ ਪਿਆ। ਛਜਿ = ਛੱਜੀਂ ਖਾਰੀਂ, ਛਹਬਰ ਲਾ ਕੇ। ਬੋਹਿਯ = ਭਿੱਜ ਗਏ, ਤਰੋ-ਤਰ ਹੋ ਗਏ, ਸੁਗੰਧਿਤ ਹੋ ਗਏ। ਅਗਾਜਿ = ਪ੍ਰਤੱਖ ਤੌਰ ਤੇ।

ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ

You challenged and subdued the cruel demon of death; You restrained Your wandering mind; You overpowered the five demons and You keep them in one home.

(ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ। ਕੰਟਕੁ = ਕੰਡਾ (ਭਾਵ, ਦੁਖਦਾਈ)। ਗਰਜਿ = ਗਰਜ ਕੇ, ਆਪਣਾ ਬਲ ਦਿਖਾ ਕੇ। ਧਾਵਤੁ = ਭਟਕਦਾ। ਬਰਜਿ ਲੀਓ = ਰੋਕ ਲਿਆ। ਪੰਚ ਭੂਤ = ਕਾਮ ਆਦਿਕ ਪੰਜਾਂ ਨੂੰ। ਸਮਜਿ = ਇਕੱਠੇ ਕਰ ਕੇ, ਸਮੇਟ ਕੇ (ਸਮਜ = ਸੰਸਕ੍ਰਿਤ ਵਿਚ ਇਕੱਠਾ ਕਰਨ ਨੂੰ ਕਹਿੰਦੇ ਹਨ, ਇਸ ਤੋਂ 'ਸਮਾਜ' 'ਨਾਂਵ' ਬਣਿਆ ਹੈ)।

ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ

Through the Guru's Door, the Gurdwara, You have conquered the world; You play the game even-handedly. You keep the flow of your love steady for the Formless Lord.

(ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਜੀਤਉ = ਜਿੱਤ ਲਿਆ ਹੈ। ਗੁਰਦੁਆਰਿ = ਗੁਰੂ ਦੇ ਦਰ ਤੇ (ਪੈ ਕੇ)। ਸਮਤ = ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ। ਸਾਰਿ = ਨਰਦ। ਸਮਤ ਸਾਰਿ = ਸਮਤਾ ਦੀ ਬਾਜ਼ੀ। ਖੇਲਹਿ = ਤੂੰ ਖੇਡਦਾ ਹੈਂ। ਲਿਵ ਰਥੁ = ਲਿਵ ਦਾ ਰਥ, ਬ੍ਰਿਤੀ ਦਾ ਪਰਵਾਹ। ਉਨਮਨਿ = ਉਨਮਨ ਅਵਸਥਾ ਵਿਚ, ਪੂਰਨ ਖਿੜਾਉ ਵਿਚ। ਰਾਖਿ = ਰੱਖ ਕੇ, ਰੱਖਣ ਦੇ ਕਾਰਨ। ਨਿਰੰਕਾਰਿ = ਅਕਾਲ ਪੁਰਖ ਵਿਚ।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥

O Kal Sahaar, chant the Praises of Lehnaa throughout the seven continents; He met with the Lord, and became Guru of the World. ||1||

ਹੇ ਕਲਸਹਾਰ! ਆਖ- ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ॥੧॥ ਕੀਰਤਿ = ਸੋਭਾ। ਕਲ ਸਹਾਰ = ਹੇ ਕਲਸਹਾਰ! ਸਪਤ ਦੀਪ ਮਝਾਰ = ਸੱਤਾਂ ਦੀਪਾਂ ਵਿਚ (ਭਾਵ, ਸਾਰੀ ਦੁਨੀਆ ਵਿਚ)। ਲਹਣਾ ਕੀਰਤਿ = ਲਹਣੇ ਦੀ ਸੋਭਾ। ਜਗਤ੍ਰ ਗੁਰੁ = ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ। ਪਰਸਿ = ਪਰਸ ਕੇ, ਛੁਹ ਕੇ। ਮੁਰਾਰਿ = ਮੁਰਾਰੀ-ਰੂਪ ਗੁਰੂ ਨਾਨਕ ਨੂੰ (ਮੁਰ-ਅਰਿ) ॥੧॥