ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗੵਾਨ ਜਾਹਿ ਦਰਸ ਦੁਆਰ

The Stream of Ambrosial Nectar from His eyes washes away the slime and filth of sins; the sight of His door dispels the darkness of ignorance.

ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ। ਜਾ ਕੀ = ਜਿਸ (ਗੁਰੂ) ਦੀ। ਅੰਮ੍ਰਿਤਧਾਰ ਦ੍ਰਿਸਟਿ = ਅੰਮ੍ਰਿਤ ਵਸਾਣ ਵਾਲੀ ਦ੍ਰਿਸ਼ਟੀ। ਕਾਲੁਖ = ਪਾਪਾਂ-ਰੂਪ ਕਾਲਖ। ਖਨਿ = ਪੁੱਟ ਕੇ। ਖਨਿ ਉਤਾਰ = ਉਖੇੜ ਕੇ ਦੂਰ ਕਰਨ ਦੇ ਸਮਰੱਥ। ਤਿਮਰ = ਹਨੇਰਾ। ਜਾਹਿ = ਦੂਰ ਹੋ ਜਾਂਦੇ ਹਨ। ਦਰਸ ਦੁਆਰ = (ਜਿਸ ਦੇ) ਦਰ ਦਾ ਦਰਸ਼ਨ ਕਰਨ ਨਾਲ।

ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ

Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.

ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ। ਓਇ = ਉਹ ਮਨੁੱਖ (ਬਹੁ-ਵਚਨ)। ਸੇਵਹਿ = ਜਪਦੇ ਹਨ। ਸਾਰੁ = ਸ੍ਰੇਸ਼ਟ। ਗਾਖੜੀ = ਔਖੀ। ਬਿਖਮ = ਬਿਖੜੀ। ਤੇ ਨਰ = ਉਹ ਬੰਦੇ। ਭਵ ਉਤਾਰਿ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ। ਨਿਰਭਾਰ = ਭਾਰ ਤੋਂ ਰਹਿਤ, ਹੌਲੇ, ਮੁਕਤ।

ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ

The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.

(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ। ਸਹਜ ਸਾਰਿ = ਸਹਜ ਦੀ ਸਾਰ ਲੈ ਕੇ, ਸਹਜ ਅਵਸਥਾ ਨੂੰ ਸੰਭਾਲ ਕੇ। ਸਹਜ = ਆਤਮਕ ਅਡੋਲਤਾ। ਜਾਗੀਲੇ = ਜਾਗ ਪੈਂਦੇ ਹਨ। ਗੁਰ ਬਿਚਾਰਿ = ਸਤਿਗੁਰੂ ਦੀ ਦੱਸੀ ਵਿਚਾਰ ਦੁਆਰਾ। ਨਿੰਮਰੀ ਭੂਤ = ਨੀਵੇਂ ਸੁਭਾਉ ਵਾਲੇ ਹੋ ਜਾਂਦੇ ਹਨ। ਪਿਆਰਿ = ਪਿਆਰ ਵਿਚ।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥

O Kal Sahaar, chant the Praises of Lehnaa throughout the seven continents; He met with the Lord, and became Guru of the World. ||2||

ਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥