ਦੋਹਰਾ ॥

ਦੋਹਰਾ:

ਮੈ ਜੁ ਕਥਾ ਸੰਛੇਪਤੇ ਯਾ ਕੀ ਕਹੀ ਬਨਾਇ ॥

ਮੈਂ ਉਸ ਦੀ ਇਹ ਕਥਾ ਸੰਖੇਪ ਨਾਲ ਬਣਾ ਕੇ ਕਹੀ ਹੈ।

ਯਾ ਤੇ ਕਿਯ ਬਿਸਥਾਰ ਨਹਿ ਮਤਿ ਪੁਸਤਕ ਬਢ ਜਾਇ ॥੩੦॥

ਇਸ ਲਈ ਵਿਸਤਾਰ ਨਹੀਂ ਕੀਤਾ ਮਤਾਂ ਪੁਸਤਕ ਵਧ ਜਾਏ ॥੩੦॥

ਦਮਵੰਤੀ ਇਹ ਚਰਿਤ ਸੋ ਪੁਨਿ ਪਤਿ ਬਰਿਯੋ ਬਨਾਇ ॥

ਦਮਵੰਤੀ ਨੇ ਇਹ ਚਰਿਤ੍ਰ ਕਰ ਕੇ ਫਿਰ (ਰਾਜਾ ਨਲ ਨਾਲ) ਵਿਆਹ ਕਰ ਲਿਆ।

ਸਭ ਤੇ ਜਗ ਜੂਆ ਬੁਰੋ ਕੋਊ ਨ ਖੇਲਹੁ ਰਾਇ ॥੩੧॥

ਜਗਤ ਵਿਚ ਸਭ ਤੋਂ ਮਾੜਾ ਜੂਆ ਹੈ, ਕੋਈ ਵੀ ਰਾਜਾ ਇਸ ਨੂੰ ਨਾ ਖੇਡੇ ॥੩੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੭॥੩੧੨੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੭॥੩੧੨੯॥ ਚਲਦਾ॥