ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥
The hidden jewel has been found; it has appeared on my forehead.
(ਪ੍ਰਭੂ-ਪਤੀ ਦੀ ਮਿਹਰ ਹੋਈ, ਤਾਂ ਉਹ ਪ੍ਰਭੂ-) ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ, (ਇਸ ਦੀ ਬਰਕਤਿ ਨਾਲ) ਮੇਰੇ ਮੱਥੇ ਉਤੇ ਪਰਕਾਸ਼ ਹੋ ਗਿਆ (ਭਾਵ, ਮੇਰਾ ਮਨ ਤਨ ਖਿੜ ਪਿਆ)। ਗੁਝੜਾ = (ਅੰਦਰ) ਲੁਕਿਆ ਹੋਇਆ। ਲਧਮੁ = ਮੈਂ ਲੱਭਾ। ਮਥੈ = ਮੱਥੇ ਉਤੇ। ਥਿਆ = ਹੋ ਗਿਆ।
ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥
Beautiful and exalted is that place, O Nanak, where You dwell, O my Dear Lord. ||3||
ਨਾਨਕ ਆਖਦਾ ਹੈ- ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ ॥੩॥ ਸੁਹਾਵਾ = ਸੋਹਣਾ। ਪਿਰੀਏ ਜੀ = ਹੇ ਪਿਰ ਜੀ! ਹੇ ਪਤੀ-ਪ੍ਰਭੂ ਜੀ। ਵੁਠਿਆ = ਆ ਵੱਸਿਆ ॥੩॥