ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
My joyful friend is called the friend of all.
ਮੇਰਾ ਮਿਤ੍ਰ-ਪ੍ਰਭੂ ਪਿਆਰ-ਭਰੇ ਦਿਲ ਵਾਲਾ ਹੈ, ਹਰ ਕਿਸੇ ਦਾ ਮਿੱਤਰ ਹੈ (ਹਰੇਕ ਨਾਲ ਪਿਆਰ ਕਰਦਾ ਹੈ)। ਸਜਣੁ = ਮਿਤ੍ਰ-ਪ੍ਰਭੂ। ਮੈਡਾ = ਮੇਰਾ। ਚਾਈਆ = ਚਾ ਵਾਲਾ, ਪਿਆਰ-ਭਰੇ ਦਿਲ ਵਾਲਾ। ਹਭ ਕਹੀ ਦਾ = ਹਰ ਕਿਸੇ ਦਾ।
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
All think of Him as their own; He never breaks anyone's heart. ||2||
ਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ (ਮਿਤ੍ਰ) ਜਾਣਦੇ ਹਨ, ਉਹ ਕਿਸੇ ਦਾ ਦਿਲ ਤੋੜਦਾ ਨਹੀਂ ॥੨॥ ਹਭੇ = ਸਾਰੇ ਜੀਵ। ਜਾਣਨਿ = ਜਾਣਦੇ ਹਨ। ਕਹੀ ਚਿਤੁ = ਕਿਸੇ ਦਾ ਭੀ ਦਿਲ। ਨ ਠਾਹੇ = ਨਹੀਂ ਢਾਹੁੰਦਾ, ਨਹੀਂ ਤੋੜਦਾ ॥੨॥