ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
Look ahead; don't turn your face backwards.
ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)। ਤ੍ਰਾਘਿ = ਤਾਂਘ ਕਰ।
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥
O Nanak, be successful this time, and you shall not be reincarnated again. ||1||
ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ॥੧॥ ਸਿਝਿ = ਸਫਲ ਹੋ, ਕਾਮਯਾਬ ਹੋ। ਇਵੇਹਾ ਵਾਰ = ਇਸੇ ਵਾਰੀ, ਇਸੇ ਜਨਮ ਵਿਚ। ਬਹੁੜਿ = ਮੁੜ, ਫਿਰ ॥੧॥